ਖੜ੍ਹੇ ਪਾਣੀ ਨੂੰ ਲੈ ਕੇ ਦੋ ਗੁਆਂਢੀਆਂ ਵਿਚਕਾਰ ਤਕਰਾਰ, ਚੱਲੀਆਂ ਗੋਲੀਆਂ

Sunday, Nov 03, 2024 - 03:08 AM (IST)

ਖੜ੍ਹੇ ਪਾਣੀ ਨੂੰ ਲੈ ਕੇ ਦੋ ਗੁਆਂਢੀਆਂ ਵਿਚਕਾਰ ਤਕਰਾਰ, ਚੱਲੀਆਂ ਗੋਲੀਆਂ

ਰੂਪਨਗਰ (ਵਿਜੇ ਸ਼ਰਮਾ) - ਸ਼ਹਿਰ ਦੇ ਮੁਹੱਲਾ ਮਾਤਾ ਰਾਣੀ ਵਿਖੇ ਦੋ ਗੁਆਂਢੀਆਂ ਦੇ ਆਪਸ ’ਚ ਹੋਏ ਝਗੜੇ ਮਗਰੋਂ ਤਿੰਨ ਫਾਇਰ ਗੋਲੀ ਚੱਲੀ ਪਰ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਬਾਰੇ ਖਬਰ ਨਹੀ ਹੈ। ਹੁਣ ਸਿਟੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋਲੀ ਚਲਾਉਣ ਵਾਲਾ ਗੁਆਂਢੀ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ। 

ਐੱਸ.ਐੱਚ.ਓ. ਸਿਟੀ ਪਵਨ ਕੁਮਾਰ ਨੇ ਦੱਸਿਆ ਕਿ ਮੁਹੱਲਾ ਮਾਤਾ ਰਾਣੀ ਵਿਖੇ ਇਕ ਡੇਅਰੀ ਫਾਰਮ ਕਾਰਨ ਸੜਕ ਉੱਤੇ ਪਾਣੀ ਖੜ੍ਹਾ ਸੀ ਅਤੇ ਸਾਹਮਣੇ ਰਹਿੰਦੇ ਇਕ ਵਿਅਕਤੀ ਦਲਜੀਤ ਕੁਮਾਰ ਦੀ ਡੇਅਰੀ ਮਾਲਕ ਭਾਰਤ ਭੂਸ਼ਣ ਨਾਲ ਖੜ੍ਹੇ ਪਾਣੀ ਨੂੰ ਲੈ ਕੇ ਕਾਫੀ ਤਕਰਾਰ ਹੋ ਗਈ ਅਤੇ ਮਾਮਲਾ ਐਨਾ ਵਧ ਗਿਆ ਕਿ ਦਲਜੀਤ ਕੁਮਾਰ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਤਿੰਨ ਰੌਂਦ ਫਾਇਰ ਕਰ ਦਿੱਤੇ ਜਿਸ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦਲਜੀਤ ਕੁਮਾਰ ਨੂੰ ਕਾਬੂ ਕਰ ਲਿਆ ਸੀ ਪਰ ਬਾਅਦ ’ਚ ਉਹ ਫਰਾਰ ਹੋ ਗਿਆ।

ਮਾਮਲੇ ਦੀ ਇਤਲਾਹ ਤੁਰੰਤ ਪੁਲਸ ਨੂੰ ਦੇ ਦਿੱਤੀ ਅਤੇ ਪੁਲਸ ਨੇ ਮੌਕੇ ’ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਥਿਤ ਦੋਸ਼ੀ ਦਲਜੀਤ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਜਲਦ ਹੀ ਗੋਲੀ ਚਲਾਉਣ ਵਾਲੇ ਮੁਲਜ਼ਮ ਦਲਜੀਤ ਕੁਮਾਰ ਨੂੰ ਗ੍ਰਿਫਤਾਰ ਕਰ ਲਵੇਗੀ। 


author

Inder Prajapati

Content Editor

Related News