ਵਿਧਾਇਕ ਗੋਗੀ ਨਾਲ ਮਾੜੇ ਵਤੀਰੇ ਦੇ ਦੋਸ਼ ’ਚ ਵਿਧਾਨ ਸਭਾ ਕਮੇਟੀ ਦੇ ਸਾਹਮਣੇ ਹੋਵੇਗੀ ਪ੍ਰਿੰਸੀਪਲ ਸਕੱਤਰ ਦੀ ਪੇਸ਼ੀ
Sunday, Jul 23, 2023 - 08:45 AM (IST)

ਲੁਧਿਆਣਾ (ਹਿਤੇਸ਼) - ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਇਕਾਂ ਦਾ ਸਨਮਾਨ ਨਾ ਕਰਨ ’ਤੇ ਜੇਲ ਭੇਜਣ ਦੀ ਕਾਰਵਾਈ ਕਰਨ ਦੀ ਜੋ ਚਿਤਾਵਨੀ ਦਿੱਤੀ ਗਈ ਸੀ, ਉਸ ਦਾ ਪੰਜਾਬ ਦੇ ਸੀਨੀਅਰ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਪਿਆ, ਜਿਸ ਦਾ ਸਬੂਤ ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਚੀਨ ਦੀ ਕੰਪਨੀ ਨੂੰ ਮੋਦੀ ਸਰਕਾਰ ਦੀ ਦੋ ਟੁੱਕ, ਨਹੀਂ ਚਾਹੀਦੀ ਤੁਹਾਡੀ ਇਲੈਕਟ੍ਰਿਕ ਕਾਰ
ਮਿਲੀ ਜਾਣਕਾਰੀ ਮੁਤਾਬਕ ਉਕਤ ਵਿਧਾਇਕ ਵੱਲੋਂ ਪ੍ਰਿੰਸੀਪਲ ਸਕੱਤਰ ਦਲੀਪ ਕੁਮਾਰ ’ਤੇ ਮਾੜਾ ਵਤੀਰਾ ਕਰਨ ਦਾ ਦੋਸ਼ ਲਾਇਆ ਗਿਆ ਹੈ, ਜਿਸ ਦੇ ਮੁਤਾਬਕ ਵਿਧਾਇਕ ਜਦੋਂ ਆਪਣੇ ਇਲਾਕੇ ਦੇ ਲੋਕਾਂ ਦੇ ਵਫਦ ਦੇ ਨਾਲ ਗਏ ਤਾਂ ਉਕਤ ਅਧਿਕਾਰੀ ਵੱਲੋਂ ਉਨ੍ਹਾਂ ਦੀ ਮੀਟਿੰਗ ਵਿਚ ਮੌਜੂਦਗੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ । ਇਸ ਮੁੱਦੇ ’ਤੇ ਵਿਧਾਇਕ ਅਤੇ ਅਧਿਕਾਰੀ ਵਿਚ ਬਹਿਸਬਾਜ਼ੀ ਵੀ ਹੋਈ।
ਇਸ ਮਾਮਲੇ ਵਿਚ ਵਿਧਾਇਕ ਵੱਲੋਂ ਵਿਧਾਨ ਸਭਾ ਕਮੇਟੀ ਕੋਲ ਸ਼ਿਕਾਇਤ ਕੀਤੀ ਗਈ ਹੈ, ਜਿਥੇ ਉਨ੍ਹਾਂ ਦੀ ਸਟੇਟਮੈਂਟ ਦਰਜ ਹੋ ਗਈ ਹੈ । ਇਸ ਵਿਚ ਵਿਧਾਇਕ ਨੇ ਸਾਫ ਕਿਹਾ ਹੈ ਕਿ ਅਫਸਰ ਲੋਕਾਂ ਪ੍ਰਤੀ ਜਵਾਬਦੇਹ ਹਨ ਅਤੇ ਉਹ ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧੀ ਹਨ । ਦੋਵੇਂ ਵਰਗਾਂ ਦੇ ਨਾਲ ਕਿਸੇ ਅਫਸਰ ਦੀ ਬਦਤਮੀਜ਼ੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਆਧਾਰ ’ਤੇ ਪ੍ਰੀਵੀਲੇਜ਼ ਕਮੇਟੀ ਵੱਲੋਂ ਉਕਤ ਅਧਿਕਾਰੀ ਨੂੰ 25 ਜੁਲਾਈ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਨਿਵੇਸ਼ਕਾਂ ਦੀ ਮੋਦੀ ਨੂੰ ਗੁਹਾਰ, 28 ਫੀਸਦੀ GST ਨਾਲ ਆਨਲਾਈਨ ਗੇਮਿੰਗ ’ਚ ਡੁੱਬ ਜਾਣਗੇ 2.5 ਅਰਬ ਡਾਲਰ
ਸੀ. ਐੱਮ. ਮਾਨ ਨੂੰ ਸ਼ਿਕਾਇਤ ਤੋਂ ਬਾਅਦ ਕੁਝ ਦਿਨਾਂ ਵਿਚ ਹੋ ਗਈ ਸੀ ਟ੍ਰਾਂਸਫਰ
ਮਿਲੀ ਜਾਣਕਾਰੀ ਮੁਤਾਬਕ ਵਿਧਾਇਕ ਗੋਗੀ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਵੀ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਕਿ ਖੁਦ ਸੀ. ਐੱਮ. ਨੇ ਹੀ ਇੰਡਸਟਰੀ ਦੇ ਲੋਕਾਂ ਨੂੰ ਮੀਟਿੰਗ ਲਈ ਉਨ੍ਹਾਂ ਦੇ ਨਾਲ ਭੇਜਿਆ ਸੀ ਜਿਥੋਂ ਪ੍ਰਿੰਸੀਪਲ ਸਕੱਤਰ ਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਕੁਝ ਦਿਨਾਂ ਵਿਚ ਹੀ ਉਕਤ ਅਧਿਕਾਰੀ ਦੀ ਬਦਲੀ ਹੋ ਗਈ ਸੀ, ਜਿਸ ਨੂੰ ਇੰਡਸਟਰੀ ਡਿਪਾਰਟਮੈਂਟ ਤੋਂ ਬਦਲ ਕੇ ਐੱਨ.ਆਰ.ਆਈ. ਵਿਭਾਗ ਵਿਚ ਲਗਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 5ਜੀ ਦੀ ਰਫਤਾਰ ਨਾਲ ਦੌੜਿਆ ਰਿਲਾਇੰਸ ਜੀਓ ਦਾ ਮੁਨਾਫਾ, ਇੰਝ ਰਹੇ ਟੈਲੀਕਾਮ ਕੰਪਨੀ ਦੇ ਆਂਕੜੇ
ਨੋਟ- ਇਸ ਖ਼ਬਰ ਸ ਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8