ਮੋਹਾਲੀ ਨੂੰ ਸਾਫ-ਸੁਥਰਾ ਰੱਖਣ ਲਈ ਐਪ ਕੀਤੀ ਲਾਂਚ

Thursday, Dec 07, 2017 - 01:04 PM (IST)

ਮੋਹਾਲੀ ਨੂੰ ਸਾਫ-ਸੁਥਰਾ ਰੱਖਣ ਲਈ ਐਪ ਕੀਤੀ ਲਾਂਚ

ਮੋਹਾਲੀ (ਰਾਣਾ) : ਚੰਡੀਗੜ੍ਹ ਦੀ ਤਰਜ਼ 'ਤੇ ਮੋਹਾਲੀ ਵਿਚ ਵੀ ਨਗਰ ਨਿਗਮ ਨੇ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਇਕ ਐਪ ਲਾਂਚ ਕੀਤੀ ਹੈ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਉਥੇ ਤਾਂ ਇਹ ਐਪ ਸਫਲ ਨਹੀਂ ਹੋ ਸਕੀ ਕਿਉਂਕਿ ਉਥੇ ਜੇਕਰ ਕੋਈ ਗੰਦਗੀ ਦੀ ਫੋਟੋ ਖਿੱਚ ਕੇ ਐਪ 'ਤੇ ਪਾਉਂਦਾ ਵੀ ਹੈ ਤਾਂ ਉਸ 'ਤੇ ਕੋਈ ਕਾਰਵਾਈ ਨਹੀਂ ਹੁੰਦੀ । ਹੁਣ ਮੋਹਾਲੀ ਵਿਚ ਵੇਖਦੇ ਹਾਂ ਕਿ ਇਹ ਐਪ ਕਿੰਨੀ ਕੁ ਸਫਲ ਹੋਵੇਗੀ ਜਾਂ ਚੰਡੀਗੜ੍ਹ ਵਰਗਾ ਹਾਲ ਹੋਵੇਗਾ ।  
ਗੰਦਗੀ ਵੇਖਦਿਆਂ ਹੀ ਫੋਟੋ ਖਿੱਚ ਕੇ ਪਾਓ ਐਪ 'ਤੇ 
ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਨਗਰ ਨਿਗਮ ਵਲੋਂ ਸਫਾਈ ਐਪ ਤਿਆਰ ਕੀਤੀ ਗਈ ਹੈ, ਜੋ ਕਿ ਹਰੇਕ ਤਰ੍ਹਾਂ ਦੇ ਫੋਨ ਵਿਚ ਚੱਲੇਗੀ । ਜਿੱਥੇ ਵੀ ਗੰਦਗੀ ਦਿਖੇਗੀ ਲੋਕਾਂ ਵਲੋਂ ਐਪ ਰਾਹੀਂ ਫੋਟੋ ਕਲਿੱਕ ਕੀਤੀ ਜਾਵੇਗੀ ਤੇ ਉਕਤ ਫੋਟੋ ਖੁਦ ਨਿਗਮ ਕੋਲ ਪਹੁੰਚ ਜਾਵੇਗੀ ਤੇ ਇਲਾਕੇ ਦੀ ਲੋਕੇਸ਼ਨ ਤੋਂ ਲੈ ਕੇ ਸਾਰੀ ਜਾਣਕਾਰੀ ਮਿਲੇਗੀ । ਇਸ ਤੋਂ ਬਾਅਦ ਨਗਰ ਨਿਗਮ ਵਲੋਂ ਤੁਰੰਤ ਇਲਾਕੇ ਦੀ ਸਫਾਈ ਕਰਵਾ ਦਿੱਤੀ ਜਾਵੇਗੀ । ਸਫਾਈ ਸਬੰਧੀ ਤਿਆਰ ਕੀਤੀ ਗਈ ਐਪ ਨੂੰ ਨਗਰ ਨਿਗਮ ਨੇ ਸਫਾਈ ਐੱਮ. ਓ. ਐੱਚ. ਓ. ਏ. ਦਾ ਨਾਂ ਦਿੱਤਾ ਹੈ । ਇਹ ਸਾਰੀ ਪ੍ਰਕਿਰਿਆ ਸਵੱਛ ਭਾਰਤ ਮਿਸ਼ਨ ਤਹਿਤ ਕੀਤੀ ਗਈ ਹੈ ।
 


Related News