ਪੰਜਾਬ ਤੋਂ ਇਲਾਵਾ ਯੂ.ਪੀ. ''ਚ ਵੀ ਚਰਚਾ ਦਾ ਵਿਸ਼ਾ ਬਣੀ ਨਵਾਂਸ਼ਹਿਰ ਦੀ ਵਿਧਾਨ ਸਭਾ ਸੀਟ

Sunday, Jan 23, 2022 - 08:23 PM (IST)

ਪੰਜਾਬ ਤੋਂ ਇਲਾਵਾ ਯੂ.ਪੀ. ''ਚ ਵੀ ਚਰਚਾ ਦਾ ਵਿਸ਼ਾ ਬਣੀ ਨਵਾਂਸ਼ਹਿਰ ਦੀ ਵਿਧਾਨ ਸਭਾ ਸੀਟ

ਨਵਾਂਸ਼ਹਿਰ (ਮਨੋਰੰਜਨ)- ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵਿਧਾਨ ਸਭਾ ਸੀਟ ਨਵਾਂਸ਼ਹਿਰ 1952 ਵਿਚ ਹੌਂਦ ਵਿਚ ਆਈ ਸੀ। 1952 ਤੋਂ ਲੈ ਕੇ ਹੁਣ ਤੱਕ ਹੋਈਆਂ 16 ਵਿਧਾਨਸਭਾ ਚੋਣਾਂ ਵਿਚ 18 ਵਿਧਾਇਕ ਚੁਣੇ ਗਏ। ਸਾਬਕਾ ਖੇਤੀਬਾੜੀ ਮੰਤਰੀ ਸ. ਦਿਲਬਾਗ ਸਿੰਘ ਹਲਕਾ ਨਵਾਂਸ਼ਹਿਰ ਤੋਂ ਸਭ ਤੋਂ ਲੰਬਾ ਸਮਾਂ ਵਿਧਾਇਕ ਰਹੇ। ਉਹ ਨਵਾਂਸ਼ਹਿਰ ਤੋਂ ਕੁੱਲ 6 ਵਾਰ ਵਿਧਾਇਕ ਚੁਣੇ ਗਏ ਜਦਕਿ ਅਕਾਲੀ ਦਲ ਦੇ ਜਤਿੰਦਰ ਸਿੰਘ ਕਰੀਹਾ ਤਿੰਨ ਵਾਰ ਵਿਧਾਇਕ ਚੁਣੇ ਗਏ।

ਸਾਬਕਾ ਖੇਤੀਬਾੜੀ ਮੰਤਰੀ ਦਿਲਬਾਗ ਸਿੰਘ ਦੀ ਮੌਤ ਤੋਂ ਬਾਅਦ 1997 ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਉਨ੍ਹਾਂ ਦੇ ਪੁੱਤਰ ਚਰਨਜੀਤ ਸਿੰਘ ਚੰਨੀ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਵਿਧਾਇਕ ਬਣੇ। ਫਿਰ 2002 ਵਿਚ ਸਵ. ਸ. ਦਿਲਬਾਗ ਸਿੰਘ ਦੇ ਭਤੀਜੇ ਪ੍ਰਕਾਸ਼ ਸਿੰਘ ਵਿਧਾਇਕ ਬਣੇ। 2012 ਵਿਚ ਦਿਲਬਾਗ ਸਿੰਘ ਦੀ ਨੂੰਹ ਗੁਰਇਕਬਾਲ ਕੌਰ ਬਬਲੀ ਵਿਧਾਇਕ ਬਣੇ।
2017 ਵਿਚ ਦਿਲਬਾਗ ਸਿੰਘ ਦਾ ਪੋਤਾ ਅੰਗਦ ਸਿੰਘ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਚੁਣਿਆ ਗਿਆ। ਇਸ ਸਮੇਂ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੀ ਸੀਟ ਪੰਜਾਬ ਦੇ ਇਲਾਵਾ ਯੂ. ਪੀ. ਵਿਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਗਈ ਹੈ।

ਇਹ ਵੀ ਪੜ੍ਹੋ: ਮੁਕੇਰੀਆਂ: ਵਿਆਹ ਤੋਂ ਪਰਤਦਿਆਂ ਰੇਲਿੰਗ ਨਾਲ ਟਕਰਾਈ ਕਾਰ, ਦਰਦਨਾਕ ਹਾਦਸੇ 'ਚ 2 ਨੌਜਵਾਨਾਂ ਸਣੇ 3 ਦੀ ਮੌਤ

PunjabKesari

ਰਾਏਬਰੇਲੀ ਸਦਰ ਤੋਂ ਵਿਧਾਇਕ ਅਦਿਤੀ ਸਿੰਘ ਨੇ ਹਾਲ ਹੀ ਵਿਚ ਭਾਜਪਾ ਜੁਆਇੰਨ ਕੀਤੀ ਹੈ। ਅਦਿਤੀ ਸਿੰਘ ਦੇ ਭਾਜਪਾ ਵਿਚ ਜਾਣ ਕਾਰਨ ਵਿਧਾਇਕ ਅੰਗਦ ਸਿੰਘ ਨੂੰ ਕਾਂਗਰਸ ਦੀ ਟਿਕਟ ਨੂੰ ਲੈ ਕੇ ਵੀ ਪੇਚ ਫਸਿਆ ਹੋਇਆ ਹੈ ਜਦਕਿ 2002 ਵਿਚ ਨਵਾਂਸ਼ਹਿਰ ਵਿਧਾਨਸਭਾ ਸੀਟ ਦੀ ਚੋਣ ਕਾਫ਼ੀ ਦਿਲਚਸਪ ਬਣ ਗਈ ਹੈ। ਅਕਾਲੀ ਦਲ ਵੱਲੋਂ ਇਹ ਸੀਟ ਗਠਬੰਧਨ ਬਸਪਾ ਲਈ ਛੱਡ ਦਿੱਤੀ ਗਈ ਹੈ। ਅਕਾਲੀ ਬਸਪਾ ਗਠਬੰਧਨ ਵੱਲੋ ਡਾ. ਨਛੱਤਰਪਾਲ ਅਤੇ ਸਵ. ਸ. ਦਿਲਬਾਗ ਸਿੰਘ ਪਰਿਵਾਰ ਦੇ ਮੌਜੂਦਾ ਵਿਧਾਇਕ ਅੰਗਦ ਸਿੰਘ ਕਾਂਗਰਸ ਵੱਲੋਂ ਚੋਣ ਲੜਨ ਦੀ ਉਮੀਦ ਹੈ। ਇਸ ਦੇ ਇਲਾਵਾ ਸੰਯੁਕਤ ਸਮਾਜ ਮੋਰਚਾ, ਭਾਜਪਾ ਅਤੇ ਆਮ ਆਦਮੀ ਪਾਰਟੀ ਅਤੇ ਪੰਜਾਬ ਵਿਕਾਸ ਪਾਰਟੀ ਦੇ ਉਮੀਦਵਾਰ ਖੜ੍ਹੇ ਹੋਣ ਨਾਲ ਬਹੁਕੋਨੀ ਮੁਕਾਬਲੇ ਨਾਲ ਚੋਣਾ ਦਿਲਚਸਪ ਬਣ ਗਿਆ ਹੈ।

ਇਹ ਵੀ ਪੜ੍ਹੋ:ਰੰਧਾਵਾ ਦਾ ED 'ਤੇ ਦੋਸ਼, ਕਿਹਾ-ਚੰਨੀ ਦੇ ਰਿਸ਼ਤੇਦਾਰਾਂ ’ਤੇ ਤਾਂ ਛਾਪੇ ਮਾਰੇ ਪਰ ਮਜੀਠੀਆ ਦੇ ਕੇਸ ਵੱਲ ਨਹੀਂ ਦਿੱਤਾ ਧਿਆਨ
ਹੁਣ ਤੱਕ ਦੇ ਵਿਧਾਇਕ

ਨਾਮ  ਸਾਲ  ਪਾਰਟੀ 
ਸ. ਦਿਲਬਾਗ ਸਿੰਘ 1967 ਕਾਂਗਰਸ
ਸ. ਦਿਲਬਾਗ ਸਿੰਘ 1969 ਕਾਂਗਰਸ
ਸ. ਦਿਲਬਾਗ ਸਿੰਘ 1972 ਕਾਂਗਰਸ
ਜਤਿੰਦਰ ਸਿੰਘ ਕਰੀਹਾ 1997 ਅਕਾਲੀ ਦਲ
ਸ. ਦਿਲਬਾਗ ਸਿੰਘ 1980 ਕਾਂਗਰਸ
ਸ ਦਿਲਬਾਗ ਸਿੰਘ 1985 ਕਾਂਗਰਸ
ਸ ਦਿਲਬਾਗ ਸਿੰਘ 1992 ਕਾਂਗਰਸ
ਚਰਨਜੀਤ ਸਿੰਘ ਚੰਨੀ 1997 ਆਜ਼ਾਦ
ਜਤਿੰਦਰ ਸਿੰਘ ਕਰੀਹਾ 2000 ਅਕਾਲੀ ਦਲ
ਪ੍ਰਕਾਸ਼ ਸਿੰਘ 2002 ਕਾਂਗਰਸ
ਜਤਿੰਦਰ ਸਿੰਘ ਕਰੀਹਾ 2007 ਅਕਾਲੀ ਦਲ
ਗੁਰਇਕਬਾਲ ਕੌਰ ਬਬਲੀ 2012 ਕਾਂਗਰਸ
ਅੰਗਦ ਸਿੰਘ 2017 ਕਾਂਗਰਸ


ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News