ਕਿਸਾਨ ਵਿਰੋਧੀ ਆਰਡੀਨੈਂਸ ਕਾਰਣ ਕੈਪਟਨ ਤੇ ਕੇਜਰੀਵਾਲ ਆਪਣੀ ਕੁਰਸੀ ਛੱਡਣ : ਮਜੀਠੀਆ

Saturday, Sep 26, 2020 - 01:43 AM (IST)

ਕਿਸਾਨ ਵਿਰੋਧੀ ਆਰਡੀਨੈਂਸ ਕਾਰਣ ਕੈਪਟਨ ਤੇ ਕੇਜਰੀਵਾਲ ਆਪਣੀ ਕੁਰਸੀ ਛੱਡਣ : ਮਜੀਠੀਆ

ਕੱਥੂਨੰਗਲ,(ਕੰਬੋ)-ਕੇਂਦਰ ਸਰਕਾਰ ਆਪਣੇ ਤਾਨਾਸ਼ਾਹੀ ਰਵੱਈਏ ਕਰਕੇ ਜਿਹੜਾ ਕਿਸਾਨੀ ਵਿਰੋਧੀ ਆਰਡੀਨੈਂਸ ਲਾਗੂ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕਰ ਰਹੀ ਹੈ ਉਸ ਨੂੰ ਰੱਦ ਕਰਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ 'ਚ ਡਟ ਕੇ ਨਿੱਤਰੀ ਹੈ, ਜਿਸ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਸਾਰੇ ਹਲਕਿਆਂ 'ਚ 2 ਘੰਟੇ ਰੋਸ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮ ਵੱਡੇ ਇਕੱਠਾਂ ਨਾਲ ਨੇਪਰੇ ਚੜ੍ਹੇ । ਇਸੇ ਲੜੀ ਤਹਿਤ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਸਥਿਤ ਪਿੰਡ ਸਹਿਣੇਵਾਲੀ-ਅਬਦਾਲ ਵਿਖੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਰਾਖੀ ਵਾਸਤੇ ਵੱਡੇ ਤੋਂ ਵੱਡੇ ਅਹੁਦਿਆਂ ਦੀ ਕੁਰਬਾਨੀ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਦਾ ਇਤਿਹਾਸ ਗਵਾਹ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਕਰ ਕਿਸਾਨਾਂ ਦੇ ਸੱਚੇ ਹਮਦਰਦ ਹਨ ਤਾਂ ਉਹ ਆਪਣੀਆਂ ਕੁਰਸੀਆਂ ਛੱਡ ਕੇ (ਅਸਤੀਫ਼ਾ ਦੇ ਕੇ) ਕਿਸਾਨਾਂ ਦੀ ਹਮਾਇਤ 'ਤੇ ਨਿੱਤਰਨ ਪਰ ਉਹ ਸਿਰਫ਼ ਆਪਸੀ ਸਮਝੌਤੇ ਤਹਿਤ ਬਿਲਕੁਲ ਚੁੱਪ ਧਾਰ ਕੇ ਬੈਠੇ ਹਨ, ਜਿਸ ਨਾਲ ਉਨ੍ਹਾਂ ਦਾ ਚਿਹਰਾ ਬੇਨਿਕਾਬ ਹੋ ਚੁੱਕਾ ਹੈ।

ਮਜੀਠੀਆ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਆਪਣੇ ਸਵਾਰਥ ਛੱਡ ਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਹੱਕ ਦਿਵਾਉਣ ਵਾਸਤੇ ਪੰਜਾਬ ਪ੍ਰਤੀ ਆਪਣੀ ਵਫ਼ਾਦਾਰੀ ਸਾਬਿਤ ਕਰਨੀ ਚਾਹੀਦੀ ਹੈ ਕਿ, ਨਾ ਕਿ ਦੂਸ਼ਣਬਾਜ਼ੀ ਕਰਕੇ ਫੋਕੀ ਸ਼ੋਹਰਤ ਖਟਣ 'ਤੇ ਸਮਾਂ ਬਰਬਾਦ ਕਰਨ। ਸ਼੍ਰੋਮਣੀ ਅਕਾਲੀ ਦਲ ਕਿਸੇ ਨੂੰ ਵੀ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਅਸੀਂ ਉਦੋਂ ਤਕ ਲੜਦੇ ਰਹਾਂਗੇ ਜਦੋਂ ਤਕ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਨਹੀਂ ਕਰਵਾ ਲੈਂਦੇ।

ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ, ਮੇਜਰ ਸ਼ਿਵਚਰਨ ਸਿਵੀ, ਲਖਬੀਰ ਸਿੰਘ ਗਿੱਲ, ਐਡਵੋਕੇਟ ਰਾਕੇਸ਼ ਪਰਾਸ਼ਰ, ਕੁਲਵਿੰਦਰ ਧਾਰੀਵਾਲ, ਬਲਰਾਜ ਸਿੰਘ ਔਲਖ, ਸਰਬਜੀਤ ਸਿੰਘ ਸੁਪਾਰੀਵਿੰਡ, ਯੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਰਜਿੰਦਰ ਕੁਮਾਰ ਪੱਪੂ ਜੈਂਤੀਪੁਰ, ਸਾਬਕਾ ਸਰਪੰਚ ਜਤਿੰਦਰ ਸਿੰਘ ਤਲਵੰਡੀ, ਸਰਪੰਚ ਮਨਦੀਪ ਸਿੰਘ ਸ਼ਹਿਜ਼ਾਦਾ, ਸ਼ਰਨਬੀਰ ਸਿੰਘ ਰੂਪੋਵਾਲੀ, ਜਸਪਾਲ ਸਿੰਘ ਭੋਆ, ਗੁਰਭੇਜ ਸਿੰਘ ਸੋਨਾ ਭੋਆ, ਮੈਨੇਜਰ ਲਖਬੀਰ ਸਿੰਘ ਕੋਟ, ਮੈਨੇਜਰ ਜਸਪਾਲ ਸਿੰਘ, ਬਲਾਕ ਸੰਮਤੀ ਮੈਂਬਰ ਲਖਬੀਰ ਸਿੰਘ ਤਤਲਾ, ਤਰੁਨ ਅਬਰੋਲ ਮਜੀਠਾ, ਸਲਵੰਤ ਸਿੰਘ ਸੇਠ, ਮਨਪ੍ਰੀਤ ਸਿੰਘ ਉੱਪਲ, ਸਰੂਪ ਸਿੰਘ ਢੱਡੇ, ਗੁਰਿੰਦਰਜੀਤ ਸਿੰਘ ਡਿੰਪਲ ਅੱਡਾ ਕੱਥੂਨੰਗਲ, ਹਰਜਿੰਦਰ ਸਿੰਘ ਰੂਪੋਵਾਲੀ, ਪਰਮਜੀਤ ਸਿੰਘ ਰੰਧਾਵਾ, ਸਾਬਕਾ ਸਰਪੰਚ ਰਣਜੀਤ ਸਿੰਘ ਚੌਗਾਵਾਂ, ਹੈਪੀ ਮਾਨ, ਮਲਕੀਤ ਸਿੰਘ ਸ਼ਾਮਨਗਰ, ਰਣਬੀਰ ਸਿੰਘ ਰਾਣਾ ਸੁਪਾਰੀਵਿੰਡ, ਸਰਪੰਚ ਸੁਖਦੀਪ ਸਿੰਘ ਦੀਪੀ, ਰਣਜੀਤ ਸਿੰਘ ਰਾਣਾ ਚੌਗਾਵਾਂ, ਭੁਪਿੰਦਰ ਸਿੰਘ ਬਿੱਟੂ ਚਵਿੰਡਾ ਦੇਵੀ, ਚਰਨਜੀਤ ਸਿੰਘ ਵਡਾਲਾ, ਸਤਬੀਰ ਸਿੰਘ ਕੋਟਲਾ, ਗਗਨਦੀਪ ਸਿੰਘ ਅਜੈਬਵਾਲੀ ਅਤੇ ਗੁਰਿੰਦਰ ਸਿੰਘ ਗਿੰਦਾ ਚਵਿੰਡਾ ਦੇਵੀ ਆਦਿ ਹਾਜ਼ਰ ਸਨ।


author

Deepak Kumar

Content Editor

Related News