ਹਰਸਿਮਰਤ ਦੀ ਹਾਜ਼ਰੀ ’ਚ ਹੀ ਕਿਸਾਨ ਵਿਰੋਧੀ ਬਿੱਲਾਂ ਦਾ ਨੋਟੀਫਿਕੇਸ਼ਨ ਹੋਇਆ ਜਾਰੀ : ਭਗਵੰਤ ਮਾਨ

Friday, Oct 09, 2020 - 10:43 PM (IST)

ਹਰਸਿਮਰਤ ਦੀ ਹਾਜ਼ਰੀ ’ਚ ਹੀ ਕਿਸਾਨ ਵਿਰੋਧੀ ਬਿੱਲਾਂ ਦਾ ਨੋਟੀਫਿਕੇਸ਼ਨ ਹੋਇਆ ਜਾਰੀ : ਭਗਵੰਤ ਮਾਨ

ਦਸੂਹਾ,(ਝਾਵਰ)- ਬਲਾਕ ਦਸੂਹਾ ਦੇ ਪਿੰਡ ਝਿੰਗਡ਼ਕਲਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਜ਼ਿਲਾ ਪੱਧਰੀ ‘ਕਿਸਾਨ ਬਚਾਓ,ਪੰਜਾਬ ਬਚਾਓ’ ਮੁਹਿੰਮ ਅਧੀਨ ਆਮ ਆਦਮੀ ਪਾਰਟੀ ਦੇ ਨੇਤਾ ਜਗਮੋਹਨ ਸਿੰਘ ਬੱਬੂ ਘੁੰਮਣ ਤੇ ਨੌਜਵਾਨ ‘ਆਪ’ ਆਗੂ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ’ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਪੰਗਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸ਼ੇਰਾਂ ਨਾਲ ਮੁਕਾਬਲਾ ਕਰਦੇ ਆਏ ਹਨ। ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਲੈਣਾ ਹੀ ਪਵੇਗਾ।

ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਜਦੋਂ ਕੇਂਦਰੀ ਮੰਤਰੀ ਸਨ। ਉਨ੍ਹਾਂ ਦੇ ਸਮੇਂ ਹੀ ਇਨ੍ਹਾਂ ਬਿੱਲਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋੲਆ ਸੀ ਪਰ ਹੁਣ ਪੰਜਾਬ ਤੇ ਕਿਸਾਨਾਂ ਤੇ ਲੋਕਾਂ ਦੀ ਵਿਰੋਧਤਾ ਨੂੰ ਦੇਖਦਿਆਂ ਉਨ੍ਹਾਂ ਨੂੰ ਮਜਬੂਰੀ ਤੌਰ ’ਤੇ ਅਸਤੀਫਾ ਦੇਣਾ ਪਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਲੋਕ ਹੁਣ ਮੂੰਹ ਨਹੀ ਲਗਾਉਣਗੇ। ਇਨ੍ਹਾਂ ਦੇ ਝੂਠਿਆਂ ਵਾਅਦਿਆਂ ਨੂੰ ਲੋਕ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੁਆਰਾ ਜੋ ਟਰੈਕਟਰ ਰੈਲੀ ਮੁਕੇਰੀਆਂ ਤੋਂ ਟਾਂਢੇ ਤੱਕ ਜਾਣੀ ਹੈ ਆਮ ਆਦਮੀ ਪਾਰਟੀ ਤੇ ਕਿਸਾਨ ਦੇ ਵਿਰੋਧ ਨੂੰ ਦੇਖਦਿਆਂ ਪੰਜਾਬ ਭਾਜਪਾ ਵੱਲੋਂ ਇਸ ਟਰੈਕਟਰ ਮਾਰਚ ਨੂੰ ਮਜਬੂਰੀ ਤੌਰ ’ਤੇ ਕੈਂਸਲ ਕਰਨਾ ਪਿਆ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ’ਚ ਫਲਾਪ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ 2022 ਚੋਣਾਂ ’ਚ ਆਮ ਆਦਮੀ ਪਾਰਟੀ ਹੀ ਸਭ ਤੋਂ ਵੱਡੀ ਪਾਰਟੀ ਉਭਰ ਕੇ ਸਾਹਮਣੇ ਆਵੇਗੀ। ਇਸ ਸਮੇਂ ਹਾਜ਼ਰ ਲੋਕਾਂ ਨੇ ਭਗਵੰਤ ਮਾਨ ਤੇ ਕਿਸਾਨ ਜਿੰਦਾਬਾਦ ਦੇ ਨਾਅਰੇ ਲਗਾਏ। ਭਗਵੰਤ ਮਾਨ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾ ਗ੍ਰਾਮ ਸਭਾਵਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਬੁਲਾ ਕੇ ਕਿਸਾਨ ਵਿਰੋਧੀ ਬਿੱਲਾਂ ਸਬੰਧੀ ਮਤੇ ਪਾਸ ਕਰਨ। ਇਸ ਸਮੇਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਘੁਟਾਲਿਆ ਦੀ ਸਰਕਾਰ ਹੈ। ਇਨ੍ਹਾਂ ਦੇ ਰਾਜ ’ਚ ਪੰਜਾਬ ਦਾ ਕਿਸਾਨ, ਮਜ਼ਦੂਰ, ਵਪਾਰੀ ਤੇ ਮੁਲਾਜ਼ਮ ਵਰਗ ਬਹੁਤ ਦੁੱਖੀ ਹੈ। ਇਸ ਸਮੇਂ ਜਗਮੋਹਣ ਸਿੰਘ ਬੱਬੂ ਘੁੰਮਣ ਅਤੇ ‘ਆਪ’ ਦੇ ਅਹੁਦੇਦਾਰਾਂ ਜਸਵੀਰ ਸਿੰਘ ਰਾਜਾ, ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਗੁਰਵਿੰਦਰ ਸਿੰਘ ਪਾਵਲਾ, ਡਾ.ਰਵਜੋਤ, ਜੀ. ਐੱਸ. ਮੁਲਤਾਨੀ, ਹਰਮੀਤ ਔਲਖ, ਹਰਸਿੰਦਰ ਸੰਧੂ, ਕੁਲਤਾਰ ਗਿੱਲ, ਬਿੰਦੂ ਘੁੰਮਣ, ਮਨਜਿੰਦਰ ਗਿੱਲ, ਸੰਦੀਪ ਸੈਣੀ, ਲਵਦੀਪ ਗਿੱਲ, ਜਸਪਾਲ ਤੇ ਹੋਰ ਵੱਡੀ ਗਿਣਤੀ ’ਚ ਕਿਸਾਨ ਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।


author

Bharat Thapa

Content Editor

Related News