ਵਿਦਿਆਰਥਣਾਂ ਨੇ ਕੱਢੀ ਨਸ਼ਿਆਂ ਖਿਲਾਫ਼ ਰੈਲੀ
Monday, Jun 25, 2018 - 10:37 AM (IST)
ਨਾਭਾ (ਜਗਨਾਰ) — ਅੱਜ ਐਂਟੀ ਡਰੱਗਜ਼ ਦਿਵਸ ਮੌਕੇ ਸਥਾਨਕ ਸਰਕਾਰੀ ਡਾਈਟ ਅਤੇ ਆਈ.ਟੀ.ਆਈ. ਦੀਆਂ ਵਿਦਿਆਰਥਣਾਂ ਵਲੋਂ ਸਾਂਝੇ ਤੌਰ 'ਤੇ ਰਿਆਸਤੀ ਸ਼ਹਿਰ ਨਾਭਾ ਦੇ ਵੱਖ-ਵੱਖ ਬਾਜ਼ਾਰਾਂ 'ਚ ਰੈਲੀ ਕੱਢੀ ਗਈ, ਜਿਸ 'ਚ ਡੀ.ਐੱਸ.ਪੀ. ਚੰਦ ਸਿੰਘ, ਇੰਸਪੈਕਟਰ ਸੁਖਰਾਜ ਸਿੰਘ, ਏ.ਐੱਸ.ਆਈ. ਬਲਜਿੰਦਰ ਸ਼ਰਮਾ ਸਾਂਝ ਕੇਂਦਰ ਨਾਭਾ, ਏ.ਐੱਸ.ਆਈ. ਦਰਸ਼ਨ ਸਿੰਘ ਟ੍ਰੈਫਿਕ ਚਾਰਜ ਨਾਭਾ ਵੱਲੋਂ ਸਾਂਝੇ ਤੌਰ 'ਤੇ ਸ਼ਮੂਲੀਅਤ ਕੀਤੀ ਗਈ । ਇਹ ਰੈਲੀ ਸਥਾਨਕ ਡਾਇਟ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਾਜ਼ਾਰਾਂ 'ਚ ਦੀ ਹੁੰਦੀ ਹੋਈ ਵਾਪਸ ਡਾਈਟਜ਼ ਵਿਖੇ ਸਮਾਪਤ ਹੋਈ, ਜਿਸ ਦੌਰਾਨ ਲੜਕੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਹੱਥ ਲਿਖਤ ਸਲੋਗਨ ਹੱਥਾਂ 'ਚ ਫੜੇ ਹੋਏ ਸਨ, ਜਿਨ੍ਹਾਂ 'ਚ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਗਿਆ ਸੀ।
