ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਕਹੀਆਂ ਇਹ ਗੱਲਾਂ

Thursday, Mar 30, 2023 - 11:02 PM (IST)

ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਕਹੀਆਂ ਇਹ ਗੱਲਾਂ

ਜਲੰਧਰ (ਵੈੱਬ ਡੈਸਕ) : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅੱਜ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਅੰਮ੍ਰਿਤਪਾਲ ਨੇ ਵੀਡੀਓ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਵੀ ਮੈਂ ਇਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ, ਜਿਸ ਬਾਰੇ ਕੁਝ ਕਈਆਂ ਨੂੰ ਸ਼ੱਕ ਹੈ ਕਿ ਉਹ ਵੀਡੀਓ ਪੁਲਸ ਹਿਰਾਸਤ 'ਚ ਬਣੀ ਹੈ ਕਿਉਂਕਿ ਮੈਂ ਆਲੇ-ਦੁਆਲੇ ਦੇਖ ਰਿਹਾ ਹਾਂ। ਉਸ ਨੇ ਕਿਹਾ ਕਿ ਮੈਂ ਅਪੀਲ ਕਰਨਾ ਚਾਹੁੰਦਾ ਹੈ ਕਿ ਮੇਰੀ ਇਹ ਆਦਤ ਹੈ ਕਿ ਜਦੋਂ ਮੈਂ ਵੀਡੀਓ ਬਣਾਉਂਦਾ ਹਾਂ ਤਾਂ ਸਾਹਮਣੇ ਨਹੀਂ ਦੇਖਦਾਂ।

ਇਹ ਵੀ ਪੜ੍ਹੋ : ਕੇਂਦਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਕਾਂਗਰਸੀਆਂ ਦਾ ਕੈਂਡਲ ਮਾਰਚ, ਮੋਦੀ ਸਰਕਾਰ 'ਤੇ ਵਰ੍ਹੇ ਰਾਜਾ ਵੜਿੰਗ

ਉਸ ਨੇ ਕਿਹਾ ਕਿ ਜਿਨ੍ਹਾਂ ਨੂੰ ਇਹ ਲੱਗਦਾ ਕਿ ਮੈਂ ਭਗੌੜਾ ਹੋ ਗਿਆ ਜਾਂ ਆਪਣੇ ਸਾਥੀਆਂ ਨੂੰ ਛੱਡ ਗਿਆ ਹਾਂ, ਇਸ ਗੱਲ ਦਾ ਭੁਲੇਖਾ ਕੋਈ ਆਪਣੇ ਮਨ ਵਿੱਚ ਨਾ ਰੱਖੇ ਕਿਉਂਕਿ ਮੈਂ ਮਰਨ ਤੋਂ ਨਹੀਂ ਡਰਦਾ ਤੇ ਜੇਕਰ ਮੈਨੂੰ ਪ੍ਰਮਾਤਮਾ ਨੇ ਅੱਜ ਇਸ ਘੇਰੇ ਤੋਂ ਬਾਹਰ ਰੱਖਿਆ ਹੈ ਤਾਂ ਉਸ ਦਾ ਅਰਥ ਇਹ ਹੈ ਕਿ ਆਪਣੀ ਕੌਮ ਦੇ ਨੌਜਵਾਨਾਂ ਲਈ ਕੁਝ ਕਰ ਸਕਾਂ। ਉਸ ਨੇ ਅੱਗੇ ਕਿਹਾ ਕਿ ਮੈਂ ਛੇਤੀ ਹੀ ਸਾਰਿਆਂ ਦੇ ਸਾਹਮਣੇ ਹੋ ਕੇ ਵਿਚਰਾਂਗਾ।

ਇਹ ਵੀ ਪੜ੍ਹੋ : ਮੇਰਾ ਟਵੀਟ ਡਿਲੀਟ ਹੋਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ : ਜਥੇਦਾਰ ਹਰਪ੍ਰੀਤ ਸਿੰਘ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News