ਕੋਵਿਡ-19: ਪੁਲਸ ਮਹਿਕਮੇ ਦੇ 2 ਹੋਰ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ

Sunday, Jun 07, 2020 - 07:31 PM (IST)

ਕੋਵਿਡ-19: ਪੁਲਸ ਮਹਿਕਮੇ ਦੇ 2 ਹੋਰ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ

ਬਰਨਾਲਾ, (ਵਿਵੇਕ ਸਿੰਧਵਾਨੀ)– ਬਰਨਾਲਾ ਪੁਲਸ ਮਹਿਕਮੇ 'ਚ ਫਿਰ ਤੋਂ ਤਰਥੱਲੀ ਮੱਚ ਗਈ ਹੈ। ਨਸ਼ਾ ਸਮੱਗਲਰ ਜੁਲਫੀ ਗੌਰ ਅਲੀ ਦੇ ਸੰਪਰਕ 'ਚ ਆਉਣ ਕਾਰਣ ਮਹਿਲ ਕਲਾਂ ਦੇ ਤਿੰਨ ਪੁਲਸ ਕਰਮਚਾਰੀ ਅਜੇ ਤਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਇਕ ਕਰਮਚਾਰੀ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਅੱਜ ਸਵੇਰੇ ਵੀ ਪੁਲਸ ਲਈ ਰਾਹਤ ਭਰੀ ਖਬਰ ਆਈ ਸੀ।
ਅੱਜ ਸਵੇਰੇ 106 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਸੀ. ਆਈ. ਏ. ਸਟਾਫ ਦੇ ਸਾਰੇ ਪੁਲਸ ਕਰਮਚਾਰੀਆਂ ਦੀ ਰਿਪੋਰਟ ਵੀ ਨੈਗੇਟਿਵ ਆਈ ਸੀ ਪਰ ਸ਼ਾਮ ਹੁੰਦੇ ਇਹ ਖੁਸ਼ੀ ਗਾਇਬ ਹੋ ਗਈ ਜਦੋਂ 10 ਵਿਅਕਤੀਆਂ ਦੀ ਰਿਪੋਰਟ 'ਚੋਂ ਮਹਿਲ ਕਲਾਂ ਥਾਣੇ ਦੇ ਪੁਲਸ ਕਰਮਚਾਰੀ ਹਰਜੀਤ ਸਿੰਘ ਅਤੇ ਬਲਵੀਰ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਪੁਲਸ ਕਰਮਚਾਰੀਆਂ ਨੂੰ ਮਹਿਲ ਕਲਾਂ ਵਿਖੇ ਇਕਾਂਤਵਾਸ ਵਿਚ ਰੱਖਿਆ ਗਿਆ ਸੀ। ਪਰ ਹੁਣ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਹੁਣ ਤਕ ਬਰਨਾਲਾ ਜ਼ਿਲੇ ਵਿਚ 28 ਵਿਅਕਤੀਆਂ ਦੀ ਰਿਪੋਰਟ ਬਰਨਾਲਾ ਵਿਚ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਅਤੇ ਆਈਸੋਲੇਸ਼ਨ ਵਾਰਡ ਵਿਚ ਹੁਣ 5 ਮਰੀਜ਼ ਦਾਖਲ ਹਨ।


author

Bharat Thapa

Content Editor

Related News