ਚਾਈਨਾ ਡੋਰ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

2/3/2021 12:21:23 AM

ਬਟਾਲਾ, (ਬੇਰੀ, ਸਾਹਿਲ, ਯੋਗੀ)- ਬੀਤੀ ਦੇਰ ਸ਼ਾਮ ਚਾਈਨਾ ਡੋਰ ਕਾਰਣ ਇਕ ਹੋਰ ਗਰੀਬ ਘਰ ਦੇ ਪਰਿਵਾਰ ਦਾ ਚਿਰਾਗ ਬੁਝ ਗਿਆ। ਇਸ ਸਬੰਧੀ ਮ੍ਰਿਤਕ ਵਿਕਰਮ ਉਰਫ ਜੰਗੀ ਦੇ ਭਰਾ ਟਿੰਕੂ ਪੁੱਤਰ ਪ੍ਰੇਮ ਕੁਮਾਰੀ ਵਾਸੀ ਮੋਨੀਆਂ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਸਦਾ ਭਰਾ ਕੈਟਰਿੰਗ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨ ਵੀ ਉਹ ਕੈਟਰਿੰਗ ਲਈ ਕੰਮ ’ਤੇ ਛੋਟੇ ਹਾਥੀ ਟੈਂਪੂ ਰਾਹੀਂ ਜਾ ਰਿਹਾ ਸੀ।

PunjabKesariਜਦੋਂ ਟੈਂਪੂ ਗੇਟ ਕੋਲ ਪਹੁੰਚਿਆ ਤਾਂ ਅਚਾਨਕ ਉਸਦੇ ਭਰਾ ਦੇ ਕੰਨਾਂ ਨਾਲ ਚਾਈਨਾ ਡੋਰ ਆ-ਟਕਰਾਈ, ਜਿਸਦੇ ਸਿੱਟੇ ਵਜੋਂ ਭਰਾ ਟੈਂਪੂ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ।

PunjabKesari ਇਸ ਤੋਂ ਬਾਅਦ ਵਿਕਰਮ ਨੂੰ ਤੁਰੰਤ ਬਟਾਲਾ ਅਤੇ ਛੀਨਾ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਤਾਂ ਰਸਤੇ ’ਚ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਭਰਾ ਨੇ ਦਮ ਤੋੜ ਦਿੱਤਾ।


Bharat Thapa

Content Editor Bharat Thapa