ਨਸ਼ੇ ਨੇ ਲਈ ਇਕ ਹੋਰ ਜਾਨ
Wednesday, Nov 22, 2017 - 07:01 AM (IST)
ਅਮਰਕੋਟ, (ਸੰਦੀਪ)- ਪਿੰਡ ਭਗਵਾਨਪੁਰਾ ਵਿਖੇ ਇਕ ਨੌਜਵਾਨ ਦੀ ਨਸ਼ਾ ਕਰਨ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮ੍ਰਿਤਕ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਮੇਜਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਭਗਵਾਨਪੁਰਾ, ਜਿਸ ਦੀ ਉਮਰ 28 ਸਾਲ ਹੈ, ਦਾ ਇਕ ਲੜਕਾ ਅਤੇ ਇਕ ਲੜਕੀ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ। ਬੀਤੇ ਦਿਨ ਸਾਡੇ ਪਿੰਡ ਦਾ ਇਕ ਨੌਜਵਾਨ ਸਾਡੇ ਘਰ ਆਇਆ ਅਤੇ ਮੇਰੇ ਭਰਾ ਨੂੰ ਕਿਸੇ ਕੰਮ ਲਈ ਘਰੋਂ ਬਾਹਰ ਲੈ ਗਿਆ।
6 ਵਜੇ ਦੇ ਕਰੀਬ ਸਾਨੂੰ ਪਤਾ ਲੱਗਾ ਕਿ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਹੈ, ਜਿਸ ਦੀ ਲਾਸ਼ ਰੋਹੀ ਦੇ ਕੋਲ ਪੁਲ ਦੇ ਨਜ਼ਦੀਕ ਪਈ ਹੋਈ ਹੈ। ਅਸੀਂ ਥਾਣਾ ਭਿਖੀਵਿੰਡ ਵਿਖੇ ਜਾਣਕਾਰੀ ਦਿੱਤੀ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਨਜ਼ਦੀਕੀ ਪੱਟੀ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਇਸ ਸਬੰਧੀ ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਘਰ ਵਾਲਿਆਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
