ਸਜ਼ਾ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਦਾ ਇਕ ਹੋਰ ਵੱਡਾ ਝਟਕਾ

05/20/2022 2:06:28 PM

ਨਵੀਂ ਦਿੱਲੀ/ਪਟਿਆਲਾ : ਸਜ਼ਾ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਇਕ ਹੋਰ ਝਟਕਾ ਦਿੱਤਾ ਹੈ। ਸਿੱਧੂ ਨੂੰ ਹੁਣ ਜੇਲ ਜਾਣਾ ਹੀ ਪਵੇਗਾ। ਦਰਅਸਲ ਸੁਪਰੀਮ ਕੋਰਟ ਨੇ ਕਿਊਰੇਟਿਵ ਪਟੀਸ਼ਨ ਨੂੰ ਤੁਰੰਤ ਸੁਨਣ ਤੋਂ ਇਨਕਾਰ ਕਰ ਦਿੱਤਾ ਹੈ। ਸਿੱਧੂ ਨੂੰ ਹੁਣ ਅਦਾਲਤ ਵਿਚ ਸਰੰਡਰ ਕਰਨਾ ਹੀ ਪਵੇਗਾ, ਜੇਕਰ ਸਿੱਧੂ ਅਦਾਲਤ ਵਿਚ ਆਤਮ ਸਮਰਪਣ ਨਹੀਂ ਕਰਦੇ ਹਨ ਤਾਂ ਪੰਜਾਬ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ ’ਤੇ ਜਸਟਿਸ ਏ. ਐੱਮ. ਖਾਨਵਿਲਕਰ ਨੇ ਕਿਹਾ ਸੀ ਕਿ ਅਸੀਂ ਚੀਫ ਜਸਟਿਸ ਕੋਲ ਇਸ ਮਾਮਲੇ ਨੂੰ ਭੇਜ ਰਹੇ ਹਾਂ, ਉਹ ਹੀ ਇਸ ’ਤੇ ਸੁਣਵਾਈ ਦਾ ਫ਼ੈਸਲਾ ਕਰਨਗੇ। ਸਿੱਧੂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਆਤਮ ਸਮਰਪਣ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ।

ਇਹ ਵੀ ਪੜ੍ਹੋ : ਸਰੰਡਰ ਕਰਨ ਦੇ ਮੂਡ ’ਚ ਨਹੀਂ ਨਵਜੋਤ ਸਿੱਧੂ, ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕਰਕੇ ਮੰਗਿਆ ਸਮਾਂ

ਕੀ ਹੈ ਪੂਰਾ ਮਾਮਲਾ
ਸੁਪਰੀਮ ਕੋਰਟ ਨੇ 1988 ਦੇ ਰੋਡ ਰੇਜ’ ਮਾਮਲੇ ’ਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਲਗਭਗ 34 ਸਾਲ ਪਹਿਲਾਂ ਸੜਕ ’ਤੇ ਹੋਈ ਹੱਥੋਪਾਈ ਦੀ ਇਸ ਘਟਨਾ ’ਚ 65 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਸਮੇਂ ਸਿੱਧੂ ਦੀ ਉਮਰ ਲਗਭਗ 25 ਸਾਲ ਸੀ। ਚੋਟੀ ਦੀ ਅਦਾਲਤ ਨੇ ਸਿੱਧੂ ਨੂੰ ਪਹਿਲਾਂ ਇਸ ਮਾਮਲੇ ਵਿਚ ਸਿਰਫ 1,000 ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਇਸ ਦੇ ਖ਼ਿਲਾਫ ਪੀੜਤ ਪਰਿਵਾਰ ਨੇ ਮੁੜ-ਵਿਚਾਰ ਪਟੀਸ਼ਨ ਦਰਜ ਕੀਤੀ ਸੀ, ਜਿਸ ਨੂੰ ਚੋਟੀ ਦੀ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ ਅੱਜ ਸਿੱਧੂ ਨੂੰ ਇਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਜਦੋਂ ਫੈਸਲਾ ਆਇਆ ਤਾਂ ਸਿੱਧੂ ਉਸ ਸਮੇਂ ਮਹਿੰਗਾਈ ਖ਼ਿਲਾਫ ਪ੍ਰਦਰਸ਼ਨ ਕਰਨ ਲਈ ਪਟਿਆਲਾ ’ਚ ਸਨ ਅਤੇ ਉਨ੍ਹਾਂ ਨੇ ਜ਼ਰੂਰੀ ਵਸਤਾਂ ਦੇ ਮੁੱਲ ਵਧਣ ਦੇ ਪ੍ਰਤੀਕਾਤਮਕ ਵਿਰੋਧ ਦੇ ਰੂਪ ’ਚ ਹਾਥੀ ਦੀ ਸਵਾਰੀ ਕੀਤੀ। ਕਾਂਗਰਸ ਨੇਤਾ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਟਵੀਟ ਕੀਤਾ, ‘‘ਕਾਨੂੰਨ ਦਾ ਸਨਮਾਨ ਕਰਾਂਗਾ।’’

ਇਹ ਵੀ ਪੜ੍ਹੋ : ਕਾਂਗਰਸ ’ਚ ਵਧੀ ਤਲਖ਼ੀ, ਆਹਮੋ-ਸਾਹਮਣੇ ਹੋਏ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਸਮਰਥਕ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News