ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

Wednesday, Mar 10, 2021 - 10:52 PM (IST)

ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

ਵਲਟੋਹਾ,(ਗੁਰਮੀਤ ਸਿੰਘ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਵਾਂ ਪਿੰਡ ਫਤਿਹਪੁਰ ਵਿਖੇ ਨਸ਼ੇ ਵਾਲਾ ਟੀਕਾ ਲਗਾਉਣ ਨਾਲ 35 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਕਰਮਜੀਤ ਸਿੰਘ ਉਰਫ ਸੋਨਾ ਨਸ਼ੇ ਕਰਨ ਦਾ ਆਦੀ ਹੈ, ਜੋ ਅਕਸਰ ਨਸ਼ੇ ਦਾ ਸੇਵਨ ਕਰਦਾ ਸੀ ਅਤੇ ਟੀਕੇ ਲਗਾਉਂਦਾ ਰਹਿੰਦਾ ਸੀ। ਉਸਦੀ ਅੱਜ ਘਰ ’ਚ ਹੀ ਸ਼ਾਮੀ ਕਰੀਬ 4 ਕੁ ਵਜੇ ਮੌਤ ਹੋ ਗਈ, ਇਸ ਸਬੰਧੀ ਪਤਾ ਲੱਗਣ ’ਤੇ ਥਾਣਾ ਵਲਟੋਹਾ ਦੀ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News