ਕੋਰੋਨਾ ਕਾਰਨ ਇਕ ਹੋਰ ਸਾਬਕਾ ਐੱਮ.ਸੀ ਦੀ ਮੌਤ

Wednesday, Jun 02, 2021 - 11:32 PM (IST)

ਕੋਰੋਨਾ ਕਾਰਨ ਇਕ ਹੋਰ ਸਾਬਕਾ ਐੱਮ.ਸੀ ਦੀ ਮੌਤ

ਲੌਂਗੋਵਾਲ(ਵਸ਼ਿਸ਼ਟ)- ਕੋਰੋਨਾ ਦਾ ਕਹਿਰ ਭਾਵੇਂ ਕੁਝ ਹੱਦ ਤੱਕ ਘਟਦਾ ਨਜ਼ਰ ਆ ਰਿਹਾ ਹੈ ਪਰ ਇਸ ਭਿਆਨਕ ਬਿਮਾਰੀ ਦੇ ਕਾਰਨ ਅਜੇ ਵੀ ਮੌਤਾਂ ਦਾ ਸਿਲਸਿਲਾ ਜਾਰੀ ਹੈ। ਅੱਜ ਇੱਥੇ ਇਕ ਹੋਰ ਸਾਬਕਾ ਐੱਮ.ਸੀ. ਅਤੇ ਅਕਾਲੀ ਆਗੂ ਗੁਰਚਰਨ ਸਿੰਘ ਗਿੱਲ ਦੀ ਮੌਤ ਹੋ ਗਈ। ਕਸਬੇ ਵਿਚ ਦਰਜਨਾਂ ਹੋਰ ਮੌਤਾਂ ਤੋਂ ਇਲਾਵਾ ਇਕ ਹੋਰ ਸਾਬਕਾ ਕੌਂਸਲਰ ਮਿੱਠੂ ਸਿੰਘ ਡੈਲੀਗੇਟ ਦੀ ਵੀ ਕੁਝ ਦਿਨ ਪਹਿਲਾਂ ਕੋਰੋਨਾ ਕਾਰਨ ਮੌਤ ਹੋਈ ਸੀ ਅਤੇ ਹੁਣ ਇਸ ਭਿਆਨਕ ਬੀਮਾਰੀ ਨੇ ਸਾਬਕਾ ਕੌਂਸਲਰ ਅਤੇ ਅਕਾਲੀ ਆਗੂ ਗੁਰਚਰਨ ਸਿੰਘ ਗਿੱਲ ਨੂੰ ਵੀ ਨਿਗਲ ਲਿਆ। ਸਾਬਕਾ ਐੱਮ.ਸੀ. ਗੁਰਚਰਨ ਸਿੰਘ ਗਿੱਲ ਦੇ ਸਪੁੱਤਰ  ਨਰਿੰਦਰ ਸਿੰਘ ਗਿੱਲ (ਸਾਬਕਾ ਕੌਂਸਲਰ) ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕੋਰੋਨਾ ਕਾਰਨ ਲੁਧਿਆਣਾ ਦੇ ਸੀ.ਐੱਮ.ਸੀ. ਹਸਪਤਾਲ ਵਿਖੇ ਜੇਰੇ ਇਲਾਜ਼ ਸਨ, ਜਿਨ੍ਹਾਂ ਦੀ ਅੱਜ ਮੌਤ ਹੋ ਗਈ। ਗਿੱਲ ਦੀ ਅਚਾਨਕ ਮੌਤ 'ਤੇ ਅਕਾਲੀ ਆਗੂਆਂ ਤੋਂ ਇਲਾਵਾ ਮੌਜੂਦਾ ਅਤੇ ਸਾਬਕਾ ਕੌਂਸਲਰਾਂ ਅਤੇ ਸਮੁੱਚੇ ਸ਼ਹਿਰੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।


author

Bharat Thapa

Content Editor

Related News