ਟਿਕਰੀ ਬਾਰਡਰ ’ਤੇ ਸੰਘਰਸ਼ ’ਚ ਸ਼ਾਮਲ ਇੱਕ ਹੋਰ ਕਿਸਾਨ ਦੀ ਹੋਈ ਮੌਤ
Thursday, Mar 11, 2021 - 12:56 AM (IST)

ਅਮਰਗੜ੍ਹ, (ਜੋਸ਼ੀ)- ਕਿਸਾਨੀ ਸੰਘਰਸ਼ ’ਚ ਸ਼ੁਰੂ ਤੋਂ ਡਟਣ ਵਾਲੇ 2 ਬੇਟੀਆਂ ਅਤੇ ਇਕ ਬੇਟੇ ਦੇ ਪਿਤਾ 52 ਸਾਲਾ ਗੁਰਚਰਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਭੱਟੀਆਂ ਖੁਰਦ ਨੂੰ ਚੰਦਰੀ ਮੌਤ ਨੇ ਆਪਣੀ ਲਪੇਟ ’ਚ ਲੈ ਲਿਆ।
ਇਹ ਵੀ ਪੜ੍ਹੋ:- ਕੈਪਟਨ ਅਮਰਿੰਦਰ ਸਿੰਘ ਸਦੀ ਦੇ ਸਭ ਤੋਂ ਝੂਠੇ ਸਿਆਸਤਦਾਨ : ਸ਼ਵੇਤ ਮਲਿਕ
ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਾਥੀ ਦਲਵਾਰਾ ਸਿੰਘ, ਗੁਰਜੀਤ ਸਿੰਘ ਭੜੀ ਅਤੇ ਅਵਤਾਰ ਸਿੰਘ ਫੌਜੀ ਨੇ ਦੱਸਿਆ ਕਿ 8 ਮਾਰਚ ਨੂੰ ਜਦੋਂ ਗੁਰਚਰਨ ਸਿੰਘ ਟਿਕਰੀ ਬਾਰਡਰ ’ਤੇ ਮੋਰਚਾ ਲਾਈ ਬੈਠਾ ਸੀ ਤਾਂ ਉਸ ਦੇ ਸਰੀਰ ’ਚ ਤੇਜ਼ ਦਰਦ ਉੱਠਿਆ, ਜਿਸ ਨੂੰ ਉਥੋਂ ਇਲਾਜ ਲਈ ਪਟਿਆਲਾ ਹਾਰਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਹ ਦਰਦ ਨਾ ਸਹਾਰਦਿਆਂ ਕਰੀਬ 8 ਵਜੇ ਗੁਰੂ ਚਰਨਾਂ ’ਚ ਜਾ ਵਸਿਆ।
ਇਹ ਵੀ ਪੜ੍ਹੋ:- ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦੀ ਚਰਚਾ ਜੋਰਾਂ 'ਤੇ
ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਕੇਵਲ ਡੇਢ ਏਕੜ ਜ਼ਮੀਨ ਸੀ ਅਤੇ ਉਸ ਦੇ ਸਿਰ ’ਤੇ 25 ਲੱਖ ਰੁਪਏ ਦਾ ਕਰਜ਼ਾ ਸੀ।