ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਕ ਹੋਰ ਜ਼ਿਲੇ ਨੂੰ ਮਿਲਿਆ ਵੰਦੇ ਭਾਰਤ ਦਾ ਸਟਾਪੇਜ
Thursday, Mar 07, 2024 - 06:15 AM (IST)
ਜੈਤੋ (ਪਰਾਸ਼ਰ)– ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਹੁਣ ਪਠਾਨਕੋਟ ਵਿਖੇ ਵੀ ਰੁਕੇਗੀ। ਦਰਅਸਲ, ਉੱਤਰੀ ਰੇਲਵੇ ਨੇ ਪਠਾਨਕੋਟ ਰੇਲਵੇ ਸਟੇਸ਼ਨ ’ਤੇ ਆਪਣਾ ਇਕ ਸਟਾਪੇਜ ਬਣਾਇਆ ਹੋਇਆ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ਨੰਬਰ 22440 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹੁਣ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਰੋਕ ਦਿੱਤਾ ਗਿਆ ਹੈ।
ਮੌਜੂਦਾ ਸਮੇਂ ’ਚ ਇਹ ਸਟਾਪੇਜ ਪ੍ਰਯੋਗਿਕ ਤੌਰ ’ਤੇ ਕੀਤਾ ਗਿਆ ਹੈ। ਇਹ ਟ੍ਰੇਨ ਸਵੇਰੇ 5:30 ਵਜੇ ਪਠਾਨਕੋਟ ਰੇਲਵੇ ਸਟੇਸ਼ਨ ’ਤੇ ਪਹੁੰਚੇਗੀ, ਜਦਕਿ ਵਾਪਸੀ ’ਚ ਇਹ ਟ੍ਰੇਨ ਸਵੇਰੇ 11:10 ’ਤੇ ਪਠਾਨਕੋਟ ਸਟੇਸ਼ਨ ’ਤੇ ਰੁਕੇਗੀ। ਟ੍ਰੇਨ ਦਾ ਸਟਾਪੇਜ ਦੋਵਾਂ ਪਾਸਿਆਂ ਤੋਂ 2 ਮਿੰਟ ਦਾ ਹੋਵੇਗਾ। ਇਹ ਟ੍ਰੇਨ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਸਾਰੇ ਦਿਨ ਚੱਲਦੀ ਹੈ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਜਾ ਰਹੇ ਸੈਕੜੇ ਕਿਸਾਨ ਪੁਲਸ ਨੇ ਕੀਤੇ ਗ੍ਰਿਫ਼ਤਾਰ, ਜੰਤਰ-ਮੰਤਰ ’ਤੇ ਕੇਂਦਰ ਨੇ ਲਾਈ ਧਾਰਾ 144
ਸਿਰਫ਼ ਡੇਢ ਘੰਟੇ ’ਚ ਤੈਅ ਕੀਤੀ ਜਾਵੇਗੀ ਦੂਰੀ
ਦਿੱਲੀ ਤੋਂ ਕਟੜਾ ਤੱਕ ਚੱਲ ਰਹੀ ਵੰਦੇ ਭਾਰਤ ਟ੍ਰੇਨ ਸਵੇਰੇ 11.10 ਵਜੇ ਪਠਾਨਕੋਟ ਪਹੁੰਚੇਗੀ। ਪਠਾਨਕੋਟ ਤੋਂ ਇਹ 12.40 ਯਾਨੀ ਸਿਰਫ਼ 1:30 ਘੰਟੇ ’ਚ ਕਟੜਾ ਪਹੁੰਚੇਗੀ। ਕੁਲ ਮਿਲਾ ਕੇ ਵੰਦੇ ਭਾਰਤ 22440 ਟ੍ਰੇਨ ਦੇ ਹੁਣ 6 ਸਟਾਪੇਜ ਹੋਣਗੇ। ਇਨ੍ਹਾਂ ’ਚੋਂ ਪਹਿਲਾ ਦਿੱਲੀ, ਦੂਜਾ ਅੰਬਾਲਾ ਕੈਂਟ, ਤੀਜਾ ਲੁਧਿਆਣਾ, ਚੌਥਾ ਪਠਾਨਕੋਟ, ਪੰਜਵਾਂ ਜੰਮੂ ਤਵੀ ਤੇ ਫਿਰ ਆਖਰੀ ਤੇ ਛੇਵਾਂ ਸਟੇਸ਼ਨ ਮਾਤਾ ਵੈਸ਼ਨੋ ਦੇਵੀ ਕਟੜਾ ਹੈ।
ਵੰਦੇ ਭਾਰਤ ਸਵੇਰੇ 6 ਵਜੇ ਦਿੱਲੀ ਤੋਂ ਰਵਾਨਾ ਹੁੰਦੀ ਹੈ
ਮਾਤਾ ਵੈਸ਼ਨੋ ਦੇਵੀ ਲਈ ਵੰਦੇ ਭਾਰਤ ਸਵੇਰੇ 6 ਵਜੇ ਦਿੱਲੀ ਤੋਂ ਰਵਾਨਾ ਹੁੰਦੀ ਹੈ ਤੇ ਅੰਬਾਲਾ ਤੇ ਲੁਧਿਆਣਾ ਤੋਂ ਹੁੰਦਿਆਂ ਦੁਪਹਿਰ 12.40 ਵਜੇ ਕਟੜਾ ਪਹੁੰਚਦੀ ਹੈ।
2019 ’ਚ ਸ਼ੁਰੂ ਹੋਈ ਸੀ ਪਹਿਲੀ ਵੰਦੇ ਭਾਰਤ
ਦਿੱਲੀ-ਕਟੜਾ ਵਿਚਕਾਰ ਪਹਿਲੀ ਵੰਦੇ ਭਾਰਤ ਸਾਲ 2019 ’ਚ ਸ਼ੁਰੂ ਹੋਈ ਸੀ। ਖ਼ਾਸ ਗੱਲ ਇਹ ਹੈ ਕਿ ਵੰਦੇ ਭਾਰਤ ’ਚ ਦਿੱਲੀ ਤੋਂ ਕਟੜਾ ਤੱਕ ਦੇ ਸਫ਼ਰ ਦਾ ਸਮਾਂ 4 ਘੰਟੇ ਘਟਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।