ਸੰਘਣੀ ਧੁੰਦ ਨੇ ਲੈ ਲਈ ਇਕ ਹੋਰ ਦੀ ਜਾਨ

Wednesday, Jan 03, 2018 - 06:32 AM (IST)

ਸੰਘਣੀ ਧੁੰਦ ਨੇ ਲੈ ਲਈ ਇਕ ਹੋਰ ਦੀ ਜਾਨ

ਸੁਲਤਾਨਪੁਰ ਲੋਧੀ, (ਧੀਰ, ਸੋਢੀ)- ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਰਪੁਰ ਸੱਧਾ ਵਿਖੇ ਭੈਣ ਦੇ ਵਿਆਹ ਮੌਕੇ ਹੀ ਸੜਕ ਹਾਦਸੇ 'ਚ ਇਕਲੌਤੇ ਭਰਾ ਦੀ ਮੌਤ ਹੋ ਗਈ ਤੇ ਵਿਆਹ ਦੀਆਂ ਖੁਸ਼ੀਆਂ ਗਮੀ 'ਚ ਬਦਲ ਗਈਆਂ। ਇਹ ਖਬਰ ਮਿਲਦੇ ਹੀ ਪੂਰੇ ਇਲਾਕੇ ਵਿਚ ਮਾਹੌਲ ਸੋਗਮਈ ਹੋ ਗਿਆ। ਇਸ ਹਾਦਸੇ 'ਚ ਨੌਜਵਾਨ ਸੰਦੀਪ ਸਿੰਘ ਦੀ ਮੌਤ ਹੋ ਗਈ ਤੇ ਉਸ ਦਾ ਸਾਥੀ ਸਚਿਨ ਗੰਭੀਰ ਜ਼ਖਮੀ ਹੋ ਗਿਆ। 
ਜਾਣਕਾਰੀ ਅਨੁਸਾਰ ਪਿੰਡ ਸ਼ੇਰਪੁਰ ਸੱਧਾ ਨਿਵਾਸੀ ਨੰਬਰਦਾਰ ਜੋਗਿੰਦਰ ਸਿੰਘ ਦੀ ਪੋਤੀ ਦਾ 2 ਜਨਵਰੀ ਨੂੰ ਵਿਆਹ ਸੀ ਤੇ ਇਸ ਸਬੰਧੀ 1 ਜਨਵਰੀ ਦੀ ਰਾਤ ਨੂੰ ਜਾਗੋ ਕੱਢਣ ਤੋਂ ਬਾਅਦ ਘਰ ਵਿਚ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿ ਰਾਤ ਨੂੰ ਵਿਆਹ ਨਾਲ ਸਬੰਧਿਤ ਕੋਈ ਸਾਮਾਨ ਲੈਣ ਲਈ ਵਿਆਹ ਵਾਲੀ ਲੜਕੀ ਦਾ ਭਰਾ ਸੰਦੀਪ ਸਿੰਘ (20) ਪੁੱਤਰ ਤਰਲੋਕ ਸਿੰਘ ਆਪਣੇ ਪਿੰਡ ਸ਼ੇਰਪੁਰ ਸੱਧਾ ਤੋਂ ਆਪਣੇ ਪਿੰਡ ਦੇ ਇਕ ਹੋਰ ਸਾਥੀ ਸਚਿਨ ਨਾਲ ਮੋਟਰਸਾਈਕਲ 'ਤੇ ਰਵਾਨਾ ਹੋਇਆ ਕਿ ਰਾਤ ਨੂੰ ਸੰਘਣੀ ਧੁੰਦ ਹੋਣ ਕਾਰਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਲਪੇਟ ਵਿਚ ਲਿਆ, ਜਿਸ ਕਾਰਨ ਸੰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਸਚਿਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।  


Related News