ਇਕ ਹੋਰ ਕੇਸ ਨੇ ਰਾਮ ਰਹੀਮ ਦੀ ਉਡਾਈ ਨੀਂਦ, ਹਾਈਕੋਰਟ ਨੇ ਸੂਬਾ ਸਰਕਾਰ ਨੂੰ ਭੇਜਿਆ ਨੋਟਿਸ

12/06/2017 8:43:38 AM

ਚੰਡੀਗੜ੍ਹ — ਸੁਨਾਰੀਆ ਜੇਲ 'ਚ ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ  ਦੇ ਅਪਰਾਧਾਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਰਾਮ ਰਹੀਮ ਦੇ ਖਿਲਾਫ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਹੁਣ ਰਾਮ ਰਹੀਮ 'ਤੇ ਸਿਰਸਾ ਡੇਰੇ 'ਚ ਹੋਈਆਂ ਆਤਮ-ਹੱਤਿਆਵਾਂ ਦੇ ਮਾਮਲੇ 'ਚ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਦੋਸ਼ ਹੈ ਕਿ ਰਾਮ ਰਹੀਮ ਨੇ ਡੇਰੇ 'ਚ ਕਈ ਲੋਕਾਂ ਨੂੰ ਆਤਮ-ਹੱਤਿਆ ਲਈ ਮਜਬੂਰ ਕੀਤਾ। ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਲਈ ਦਾਇਰ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਸਰਕਾਰ ਤੋਂ ਇਸ ਮਾਮਲੇ 'ਚ ਜਵਾਬ ਮੰਗਿਆ ਹੈ।
2015 'ਚ ਹੋਈ ਸੀ ਪਟੀਸ਼ਨ ਦਾਇਰ
ਇਸ ਮਾਮਲੇ 'ਚ ਡੇਰੇ ਦੇ ਇਕ ਸਾਬਕਾ ਸਮਰਥਕ ਰਾਮ ਕੁਮਾਰ ਬਿਸ਼ਨੋਈ ਨੇ ਸਾਲ 2015 'ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਡੇਰਾ ਸੱਚਾ ਸੌਦਾ 'ਚ ਰਾਮ ਰਹੀਮ ਦੇ ਦਬਾਅ 'ਚ ਆ ਕੇ ਕਈ ਲੋਕਾਂ ਨੇ ਆਤਮ-ਹੱਤਿਆਵਾਂ ਕੀਤੀਆਂ ਹਨ। ਇਨ੍ਹਾਂ 'ਚ ਡੇਰੇ ਦੇ ਹੌਸਟਲ 'ਚ ਬੀ.ਏ. ਦੀ ਵਿਦਿਆਰਥਣ ਦੀ ਆਤਮ-ਹੱਤਿਆਂ ਦਾ ਮਾਮਲਾ ਵੀ ਸ਼ਾਮਲ ਹੈ। ਅਰਜ਼ੀ 'ਚ ਕਿਹਾ ਗਿਆ ਹੈ ਕਿ ਆਤਮ-ਹੱਤਿਆ ਦਾ ਕਾਰਨ ਇਹ ਦੱਸਿਆ ਗਿਆ ਸੀ ਕਿ ਇਹ ਲੋਕ ਰਾਮ ਰਹੀਮ ਨੂੰ ਵਾਰ-ਵਾਰ ਕੋਰਟ 'ਚ ਪੇਸ਼ ਹੋਣ ਲਈ ਕਹਿਣ ਕਾਰਨ ਪਰੇਸ਼ਾਨ ਸਨ।
ਹਾਈਕੋਰਟ ਨੇ ਸੂਬਾ ਸਰਕਾਰ ਨੂੰ ਭੇਜਿਆ ਨੋਟਿਸ
ਮਾਮਲੇ ਦੀ ਸੀ.ਬੀ.ਆਈ ਜਾਂਚ  ਕਰਵਾਉਣ ਦੇ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਸੀ ਕਿ ਰਾਮ ਰਹੀਮ ਨੇ ਡੇਰੇ 'ਚ ਕਈ ਲੋਕਾਂ ਨੂੰ ਆਤਮ-ਹੱਤਿਆ ਕਰਨ ਲਈ ਮਜ਼ਬੂਰ ਕੀਤਾ, ਜਿਸ 'ਤੇ ਮੰਗਲਵਾਰ ਨੂੰ ਪਟੀਸ਼ਨ 'ਤੇ ਹਾਈਕੋਰਟ ਦੇ ਚੀਫ ਜਸਟਿਸ ਨੇ ਸੁਣਵਾਈ ਕੀਤੀ। ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਰਾਮਪਾਲ ਮਾਮਲੇ ਤੋਂ ਬਾਅਦ ਡੇਰਾ ਸੱਚਾ ਸੌਦਾ 'ਚ ਮਿਲਟਰੀ ਕੈਂਪ ਆਯੋਜਿਤ ਹੋਣ 'ਤੇ ਹਾਈ ਕੋਰਟ ਨੇ ਸੁਣਵਾਈ ਸ਼ੁਰੂ ਕੀਤੀ ਸੀ। ਸੁਣਵਾਈ ਦੇ ਦੌਰਾਨ ਡੇਰੇ ਦੇ ਇਕ ਸਾਬਕਾ ਸਮਰਥਕ ਰਾਮ ਕੁਮਾਰ ਬਿਸ਼ਨੋਈ ਨੇ ਆਰਜ਼ੀ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਡੇਰੇ 'ਚ ਆਤਮ-ਹੱਤਿਆਵਾਂ ਹੋਈਆਂ ਹਨ। ਉਸ ਸਮੇਂ ਹਾਈ ਕੋਰਟ ਨੇ ਮੁੱਖ ਪਟੀਸ਼ਨ ਦਾ ਨਿਪਟਾਰਾ ਤਾਂ ਕਰ ਦਿੱਤਾ ਪਰ ਇਸ ਅਰਜ਼ੀ ਦਾ ਨਿਪਟਾਰਾ ਨਹੀਂ ਕੀਤਾ। ਹੁਣ ਜੋਸ਼ੀ ਨੇ ਦੌਬਾਰਾ ਤੋਂ ਅਰਜ਼ੀ ਦਾਇਰ ਕੀਤੀ ਹੈ। ਅਰਜ਼ੀ 'ਚ ਦੋਸ਼ ਲਗਾਇਆ ਗਿਆ ਹੈ ਕਿ ਡੇਰੇ 'ਚ ਸਾਜ਼ਿਸ਼ ਦੇ ਤਹਿਤ ਆਤਮ-ਹੱਤਿਆਵਾਂ ਅਤੇ ਕਤਲ ਹੋਏ ਹਨ। ਇਹ ਸਾਰੀਆਂ ਡੇਰਾ ਮੁਖੀ ਦੇ ਦਬਾਅ 'ਚ ਹੋਈਆਂ ਅਤੇ ਪੁਲਸ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ।
 


Related News