ਮੁੱਢਲੀ ਪੁੱਛਗਿੱਛ ''ਚ ਇਕ ਹੋਰ ਕਾਰ ਬਰਾਮਦ

Tuesday, Aug 22, 2017 - 07:17 AM (IST)

ਮੁੱਢਲੀ ਪੁੱਛਗਿੱਛ ''ਚ ਇਕ ਹੋਰ ਕਾਰ ਬਰਾਮਦ

ਅੰਮ੍ਰਿਤਸਰ,  (ਜ.ਬ.)-  ਬੀਤੇ ਕੱਲ ਸੀ. ਆਈ. ਏ. ਸਟਾਫ ਦੀ ਪੁਲਸ ਨੇ ਗ੍ਰਿਫਤਾਰ ਕੀਤੇ ਤਿੰਨ ਹੈਰੋਇਨ ਸਮੱਗਲਰ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਸੀ, ਕੋਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਵਿਚ ਕਈ ਅਹਿਮ ਸੁਰਾਗ ਪੁਲਸ ਦੇ ਹੱਥ ਲੱਗੇ ਹਨ। ਸੀ. ਆਈ. ਏ. ਸਟਾਫ ਦਫਤਰ ਵਿਖੇ ਸੱਦੀ ਇਕ ਪ੍ਰੈੱਸ ਮਿਲਣੀ ਨੂੰ ਸੰਬੋਧਨ ਕਰਦਿਆਂ ਏ. ਸੀ. ਪੀ. ਕ੍ਰਾਈਮ ਤੇਜਬੀਰ ਸਿੰਘ ਨੇ ਦੱਸਿਆ ਕਿ ਟੀਮ ਨੇ ਬੀਤੇ ਕੱਲ ਗ੍ਰਿਫਤਾਰ ਕੀਤੇ ਗਏ ਸਮੱਗਲਰ ਸੁਰਿੰਦਰ ਸਿੰਘ ਸੋਨੂੰ ਪੁੱਤਰ ਅਮਰੀਕ ਸਿੰਘ ਵਾਸੀ ਕਾਂਗੜਾ ਕਾਲੋਨੀ ਹਾਲ ਨਿਊ ਪ੍ਰਤਾਪ ਨਗਰ, ਕਰਮ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸਰਾਏ ਸੰਤ ਰਾਮ ਨਵਾਂਕੋਟ ਅਤੇ ਕਰਮ ਸਿੰਘ ਦੀ ਪਤਨੀ ਪਰਮਜੀਤ ਕੌਰ ਦੇ ਕਬਜ਼ੇ ਵਿਚੋਂ ਇਕ ਬੀਟ ਕਾਰ, ਇਕ ਐਕਟਿਵਾ ਸਕੂਟਰ, 200 ਗ੍ਰਾਮ ਹੈਰੋਇਨ, 1 ਲੱਖ 80 ਹਜ਼ਾਰ ਨਕਦ ਅਤੇ ਇਕ ਇਲੈਕਟ੍ਰੋਨਿਕ ਕੰਡਾ ਪੁਲਸ ਨੇ ਬਰਾਮਦ ਕੀਤਾ ਸੀ। 
ਏ. ਸੀ. ਪੀ. ਇਨਵੈਸਟੀਗੇਸ਼ਨ ਤੇਜਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਸੁਰਿੰਦਰ ਸਿੰਘ ਕੋਲੋਂ ਹੈਰੋਇਨ ਦੇ ਧੰਦੇ 'ਚੋਂ ਖਰੀਦੀ ਇਕ ਵਰਨਾ ਕਾਰ ਬਰਾਮਦ ਕਰ ਲਈ ਹੈ। ਅਦਾਲਤ ਵਿਖੇ ਪੇਸ਼ ਕਰਨ ਮਗਰੋਂ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਲਿਆਂਦਾ ਗਿਆ ਹੈ। ਇਸ ਦੌਰਾਨ ਪੁਲਸ ਗਿਰੋਹ ਨਾਲ ਜੁੜੇ ਹੋਰ ਸੰਪਰਕ ਅਤੇ ਬਰਾਮਦਗੀ ਲਈ ਡੂੰਘਾਈ ਨਾਲ ਪੁੱਛਗਿੱਛ ਕਰਨ ਜਾ ਰਹੀ ਹੈ।


Related News