ਮੁੜ ਪਰਦੇ 'ਤੇ ਆਵੇਗਾ 'ਜੱਗਾ ਜੱਟ', ਦਿਲ ਨੂੰ ਛੂਹ ਲੈਣ ਵਾਲੇ ਪੰਜਾਬ ਦੇ 'ਰੌਬਿਨਹੁੱਡ' ਦੀ ਕਹਾਣੀ

Friday, Nov 13, 2020 - 12:59 PM (IST)

ਮੁੜ ਪਰਦੇ 'ਤੇ ਆਵੇਗਾ 'ਜੱਗਾ ਜੱਟ', ਦਿਲ ਨੂੰ ਛੂਹ ਲੈਣ ਵਾਲੇ ਪੰਜਾਬ ਦੇ 'ਰੌਬਿਨਹੁੱਡ' ਦੀ ਕਹਾਣੀ

ਚੰਡੀਗੜ੍ਹ (ਬਿਊਰੋ) : ਬਾਇਓਪਿਕ ਦੇ ਇਸ ਦੌਰ 'ਚ ਇਕ ਹੋਰ ਬਾਇਓਪਿਕ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ। ਇਹ ਬਾਇਓਪਿਕ ਜਗਤ ਸਿੰਘ ਵਿਰਕ ਦੀ ਹੈ, ਜਿਸ ਨੂੰ ਪੰਜਾਬ ਦੇ ਲੋਕ 'ਰੋਬਿਨਹੁੱਡ, ਜੱਗਾ ਜੱਟ ਜਾਂ ਜੱਗਾ ਡਾਕੂ' ਵੀ ਕਹਿੰਦੇ ਹਨ। ਆਦਮੀ ਇਕ ਹੈ ਪਰ ਬਹੁਤ ਸਾਰੇ ਨਾਂ ਹਨ। ਹਰ ਨਾਂ ਉਸ ਦੇ ਕੰਮ ਮੁਤਾਬਕ ਹੈ।  ਦੱਸ ਦਈਏ ਕਿ ਜੱਗਾ ਦੀ ਜ਼ਿੰਦਗੀ ਹਰ ਆਮ ਆਦਮੀ ਦੀ ਤਰ੍ਹਾਂ ਸ਼ੁਰੂ ਹੋਈ ਪਰ ਜਲਦੀ ਹੀ ਉਹ ਆਪਣੇ ਆਲੇ-ਦੁਆਲੇ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹੋ ਕੇ ਬਾਗੀ ਬਣ ਗਿਆ। ਫ਼ਿਰ ਲੋਕ ਜਗਤ ਸਿੰਘ ਵਿਰਕ ਨੂੰ 'ਜੱਗਾ ਡਾਕੂ' ਦੇ ਨਾਂ ਨਾਲ ਜਾਣਨ ਲੱਗਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਨਾਲ ਗੱਲ ਨਾ ਕਰਨ ਦੀ ਸਹੁੰ ਤੋਂ ਬਾਅਦ ਪਿਤਾ ਨੇ ਦਿੱਤੀ ਮੁੜ ਚੇਤਾਵਨੀ, ਆਖ ਦਿੱਤੀ ਇਹ ਗੱਲ

ਪੰਜਾਬ 'ਚ ਜੱਗਾ ਬਾਰੇ ਹਰ ਕੋਈ ਜਾਣਦਾ ਹੈ ਪਰ ਦੇਸ਼ ਦੇ ਬਾਕੀ ਹਿੱਸਿਆਂ 'ਚ ਜੱਗਾ ਨੂੰ ਸ਼ਾਇਦ ਹੀ ਲੋਕ ਜਾਣਦੇ ਹੋਣਗੇ। ਹੁਣ ਜੱਗਾ ਦੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀਆਂ ਹਨ। ਜੀ ਹਾਂ, ਉਹ ਵੀ ਜੱਗਾ ਦੇ ਪੋਤੇ ਕੁਲਦੀਪ ਦੇ ਨਜ਼ਰੀਏ ਤੋਂ। ਜੱਗਾ ਦੇ ਪ੍ਰਸ਼ੰਸਕ ਉਸ ਨੂੰ 'ਜੱਗਾ ਜੱਟ' ਤੇ 'ਜਗਤ ਸਿੰਘ ਵਿਰਕ' ਵਜੋਂ ਜਾਣਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸਰਗੁਣ ਮਹਿਤਾ ਤੇ ਹਾਰਡੀ ਸੰਧੂ ਨੇ ਜਾਨੀ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ, ਵੀਡੀਓ ਵਾਇਰਲ

ਦੱਸ ਦਈਏ ਕਿ ਜੱਗਾ ਦੀ ਕਹਾਣੀ 1902 'ਚ ਸ਼ੁਰੂ ਹੋਈ ਅਤੇ ਸਾਲ 1931 'ਚ ਖ਼ਤਮ ਹੋ ਗਈ। ਉਸ ਦੇ ਜੀਵਨ ਦੀ ਪੂਰੀ ਕਹਾਣੀ ਕਿਰਨ ਨਿਰਵਾਣਾ ਤੇ ਅਸੀਮ ਮਹਾਜਨ ਨਾਂ ਦੇ ਲੇਖਕਾਂ ਨੇ ਆਪਣੀ ਕਿਤਾਬ 'ਜੱਗਾ ਜੱਟ' 'ਚ ਲਿਖੀ। ਫ਼ਿਲਮ ਨਿਰਮਾਤਾਵਾਂ ਨੇ ਇਸ ਕਿਤਾਬ ਦੇ ਅਧਿਕਾਰ ਖ਼ਰੀਦੇ ਹਨ ਅਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ ਪਰ ਇਸ ਫ਼ਿਲਮ 'ਚ ਲੀਡ ਕਿਰਦਾਰ ਕੌਣ ਨਿਭਾਏਗਾ ਇਸ ਬਾਰੇ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਆਈ. ਪੀ. ਐੱਸ. ਅਫ਼ਸਰ ਬੀਬੀ ਨੇ ਰਚਿਆ ਇਤਿਹਾਸ, ਬਣੀ 'ਕੇਬੀਸੀ 12' ਦੀ ਦੂਜੀ ਕਰੋੜਪਤੀ

ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਜੱਗਾ ਦੇ ਨਾਂ 'ਤੇ ਕੋਈ ਫ਼ਿਲਮ ਬਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀ ਫ਼ਿਲਮ ਇੰਡਸਟਰੀ 'ਚ ਕਈ ਫ਼ਿਲਮਾਂ ਜੱਗਾ ਦੇ ਨਾਂ 'ਤੇ ਬਣ ਚੁੱਕੀਆਂ ਹਨ। ਇਨ੍ਹਾਂ ਹੀ ਫ਼ਿਲਮਾਂ 'ਚੋਂ ਇਕ ਫ਼ਿਲਮ ਸਾਲ 1964 'ਚ ਰਿਲੀਜ਼ ਹੋਈ ਸੀ, ਜਿਸ 'ਚ ਜੱਗਾ ਦਾ ਰੋਲ ਦਾਰਾ ਸਿੰਘ ਨੇ ਪਲੇਅ ਕੀਤਾ ਸੀ। ਇਸ ਤੋਂ ਮਗਰੋਂ ਇਕ ਹੋਰ ਫ਼ਿਲਮ 1991 'ਚ ਵੀ ਰਿਲੀਜ਼ ਹੋਈ, ਜਿਸ ਦਾ ਟਾਈਟਲ 'ਜੱਗਾ ਡਾਕੂ' ਸੀ ਤੇ ਇਸ 'ਚ ਲੀਡ ਕਿਰਦਾਰ 'ਚ ਯੋਗਰਾਜ ਸਿੰਘ ਨੇ ਨਿਭਾਇਆ ਸੀ।

ਇਹ ਖ਼ਬਰ ਵੀ ਪੜ੍ਹੋ : 6 ਮਹੀਨਿਆਂ ਦਾ ਹੋਇਆ ਯੁਵਰਾਜ ਤੇ ਮਾਨਸੀ ਦਾ ਪੁੱਤਰ ਰੇਦਾਨ, ਹੰਸ ਪਰਿਵਾਰ ਨੇ ਮਨਾਇਆ ਇੰਝ ਜਸ਼ਨ (ਵੀਡੀਓ)


author

sunita

Content Editor

Related News