ਪੰਜਾਬ 'ਚ ਧੁੰਦ ਕਾਰਨ ਫਿਰ ਹਾਦਸਾ, ਖੜ੍ਹੀਆਂ ਗੱਡੀਆਂ 'ਚ ਵੱਜਿਆ ਤੇਜ਼ ਰਫ਼ਤਾਰ ਟਰੱਕ (ਵੀਡੀਓ)

Tuesday, Dec 26, 2023 - 10:16 AM (IST)

ਪੰਜਾਬ 'ਚ ਧੁੰਦ ਕਾਰਨ ਫਿਰ ਹਾਦਸਾ, ਖੜ੍ਹੀਆਂ ਗੱਡੀਆਂ 'ਚ ਵੱਜਿਆ ਤੇਜ਼ ਰਫ਼ਤਾਰ ਟਰੱਕ (ਵੀਡੀਓ)

ਬਠਿੰਡਾ : ਪੰਜਾਬ 'ਚ ਠੰਡ ਵੱਧਣ ਦੇ ਨਾਲ ਹੀ ਸੰਘਣੀ ਧੁੰਦ ਵੀ ਪੈਣੀ ਸ਼ੁਰੂ ਹੋ ਗਈ, ਜਿਸ ਕਾਰਨ ਰੋਜ਼ਾਨਾ ਵੱਡੇ ਹਾਦਸੇ ਵਾਪਰ ਰਹੇ ਹਨ। ਹੁਣ ਬਠਿੰਡਾ 'ਚ ਧੁੰਦ ਕਾਰਨ ਹਾਦਸਾ ਵਾਪਰਿਆ, ਜਿੱਥੇ 4 ਗੱਡੀਆਂ ਦੀ ਭਿਆਨਕ ਟੱਕਰ ਹੋ ਗਈ। ਇੱਥੇ ਹਾਜੀਰਤਨ ਚੌਂਕ 'ਤੇ ਰੈੱਡ ਲਾਈਟ 'ਤੇ ਖੜ੍ਹੀਆਂ ਇਨ੍ਹਾਂ ਗੱਡੀਆਂ 'ਚ ਪਿੱਛੋਂ ਆ ਰਹੇ ਇਕ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਡੇਢ ਮਹੀਨੇ ਮਗਰੋਂ ਮੁੜ ਆਇਆ ਕੋਰੋਨਾ ਕੇਸ, ਸਿਹਤ ਵਿਭਾਗ ਨੇ ਜਾਰੀ ਕੀਤੀ ਹੈ ਐਡਵਾਈਜ਼ਰੀ

ਇਹ ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਚੰਗੀ ਗੱਲ ਇਹ ਰਹੀ ਕਿ ਕਾਰ ਸਵਾਰ ਲੋਕਾਂ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਅਤੇ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਮੋਗਾ 'ਚ ਅਜਿਹਾ ਹੀ ਹਾਦਸਾ ਵਾਪਰਿਆ ਸੀ, ਜਿੱਥੇ ਮੋਗਾ 'ਚ 4 ਗੱਡੀਆਂ ਦੀ ਭਿਆਨਕ ਟੱਕਰ ਹੋਈ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਵੱਢਿਆ

ਦੂਜੇ ਪਾਸੇ ਬਿਆਸ 'ਚ ਵੀ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਸੀ ਅਤੇ ਇਕ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਸੀ। ਇਸ ਲਈ ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਧੁੰਦ ਦੌਰਾਨ ਉਹ ਆਪਣੇ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News