ਸ਼ਹਿਰ ’ਚ 14 ਹੋਰ ਪੰਛੀ ਮ੍ਰਿਤਕ ਮਿਲੇ, ਰਿਪੋਰਟ ਦੇ ਇੰਤਜ਼ਾਰ ’ਚ ਮਹਿਕਮਾ

01/14/2021 3:18:51 PM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ’ਚ ਬਰਡ ਫਲੂ ਦੇ ਇਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਅਜੇ ਤੱਕ ਦੋ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਪਰ ਬਾਵਜੂਦ ਇਸ ਦੇ ਪੰਛੀਆਂ ਦੇ ਮਰਨ ਦਾ ਸਿਲਸਿਲਾ ਬਰਕਰਾਰ ਹੈ। ਲਗਾਤਾਰ ਨੌਵੇਂ ਦਿਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵਾਤਾਵਰਣ ਮਹਿਕਮੇ ਦੇ ਹੈਲਪਲਾਈਨ ਨੰਬਰ ’ਤੇ ਮ੍ਰਿਤਕ ਪੰਛੀਆਂ ਦੇ ਮਿਲਣ ਦੀ ਸੂਚਨਾ ਮਿਲ ਰਹੀ ਹੈ। ਬੁੱਧਵਾਰ ਨੂੰ 13 ਕਾਂ ਅਤੇ ਇਕ ਮੋਰ ਦੀ ਮੌਤ ਹੋਈ। ਹੁਣ ਪ੍ਰਸ਼ਾਸਨ ਨੂੰ ਤੀਜੀ ਰਿਪੋਰਟ ਦਾ ਇੰਤਜ਼ਾਰ ਹੈ, ਜਿਸ ਦੇ ਅਧੀਨ ਹੀ ਅੱਗੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਾਰਦਾਨਾ ਨਾ ਮਿਲਣ ’ਤੇ ਚਾਵਲਾਂ ਦੀ ਸਟੋਰੇਜ ਹੋਈ ਪ੍ਰਭਾਵਿਤ, ਹੋ ਸਕਦੈ ਅਰਬਾਂ ਰੁਪਏ ਦਾ ਨੁਕਸਾਨ

ਇੱਥੋਂ ਮਿਲੇ ਮ੍ਰਿਤਕ ਪੰਛੀ
ਵਾਤਾਵਰਣ ਮਹਿਕਮੇ ਅਨੁਸਾਰ ਬੁੱਧਵਾਰ ਨੂੰ ਸੈਕਟਰ-38 ਵੈਸਟ ਤੋਂ ਇਕ ਕਾਂ, ਮੌਲੀ ਸਕੂਲ ਤੋਂ ਇਕ, ਧਨਾਸ ਤੋਂ ਦੋ, ਜਨਤਾ ਕਾਲੋਨੀ ਤੋਂ ਇਕ, ਨਵਾਂ ਗਰਾਓਂ ਕੰਪਾ ਪਲਾਟ ਤੋਂ ਪੰਜ, ਮਨੀਮਾਜਰਾ ਤੋਂ ਇਕ, ਪੀ. ਯੂ. ਕੈਂਪਸ ਤੋਂ 2 ਕਾਂ ਮਿਲੇ ਹਨ। ਇਸ ਤੋਂ ਇਲਾਵਾ ਧਨਾਸ ਸਥਿਤ ਬੋਟੈਨੀਕਲ ਗਾਰਡਨ ਵਿਚ ਇਕ ਮੋਰ ਮ੍ਰਿਤਕ ਪਾਇਆ ਗਿਆ ਹੈ। ਵਿਭਾਗ ਨੂੰ ਸੋਮਵਾਰ ਨੂੰ ਮ੍ਰਿਤਕ ਮਿਲੇ 13 ਪੰਛੀਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਉਨ੍ਹਾਂ ਨੂੰ ਕਈ ਕਾਂ ਪੰਚਕੂਲਾ ਨਾਲ ਲੱਗਦੇ ਚੰਡੀਗੜ੍ਹ ਦੇ ਇਕ ਹੀ ਇਲਾਕੇ ਵਿਚ ਮਰੇ ਮਿਲੇ ਸਨ, ਇਸ ਲਈ ਮਹਿਕਮੇ ਨੇ ਤੁਰੰਤ ਉਨ੍ਹਾਂ ਪੰਛੀਆਂ ਦੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਹੈ। ਸਰਹੱਦੀ ਇਲਾਕੇ ਵਿਚ ਮ੍ਰਿਤਕ ਮਿਲੇ ਪੰਛੀਆਂ ਤੋਂ ਬਰਡ ਫਲੂ ਦੀ ਸ਼ੰਕਾ ਵਧ ਗਈ ਹੈ ਕਿਉਂਕਿ ਪੰਚਕੂਲਾ ਵਿਚ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਮਹਿਕਮੇ ਦੀ ਟੀਮ ਸਾਵਧਾਨੀ ਦੇ ਤੌਰ ’ਤੇ ਆਸ-ਪਾਸ ਜਾਂਚ ਕਰ ਰਹੀ ਹੈ। ਉੱਧਰ, ਵਾਤਾਵਰਣ ਮਹਿਕਮੇ ਤੋਂ ਇਲਾਵਾ ਯੂ. ਟੀ. ਪ੍ਰਸ਼ਾਸਨ ਦੇ ਪਸ਼ੂ ਮੈਡੀਕਲ ਮਹਿਕਮੇ ਨੇ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 250 ਨਮੂਨੇ ਜਾਂਚ ਲਈ ਜਲੰਧਰ ਭੇਜੇ ਹਨ। ਮਹਿਕਮੇ ਨੂੰ ਹੁਣੇ ਤੱਕ ਰਿਪੋਰਟ ਨਹੀਂ ਮਿਲੀ ਹੈ। ਇਸ ਵਿਚ ਪਸ਼ੂ ਮੈਡੀਕਲ ਮਹਿਕਮਾ ਇਕ ਵਾਰ ਫੇਰ 18 ਜਨਵਰੀ ਨੂੰ ਨਮੂਨੇ ਇਕੱਠੇ ਕਰਨਾ ਸ਼ੁਰੂ ਕਰ ਦੇਵੇਗਾ ਅਤੇ 20 ਜਨਵਰੀ ਨੂੰ ਜਾਂਚ ਲਈ ਭੇਜੇਗਾ। ਸ਼ਹਿਰ ਵਿਚ ਹੁਣ ਤੱਕ ਕਰੀਬ 65 ਪੰਛੀਆਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕੈਪਟਨ ਸਰਕਾਰ ਨੇ ਪੰਜਾਬੀਆਂ ਨਾਲ ਕੀਤਾ ਧੋਖਾ : ‘ਆਪ’
 

ਹੈਲਪਲਾਈਨ ਨੰਬਰ 0172-2700217 ਜਾਰੀ
ਧਿਆਨਯੋਗ ਹੈ ਕਿ ਦੇਸ਼ ਦੇ ਕਈ ਰਾਜਾਂ ਵਿਚ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵਣ ਅਤੇ ਵਣਜੀਵ ਵਿਭਾਗ ਨੇ 4 ਜਨਵਰੀ ਨੂੰ ਹੀ ਅਲਰਟ ਜਾਰੀ ਕਰ ਦਿੱਤਾ ਸੀ। ਸਾਰੇ ਸਬੰਧਤ ਵਿਭਾਗਾਂ ਨੂੰ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਦੇ ਚਲਦੇ ਹੀ ਵਿਭਾਗ ਨੇ ਸਰਵਿਲਾਂਸ ਵਧਾਈ ਹੋਈ ਹੈ। ਵਣ ਵਿਭਾਗ ਨੇ ਫੀਲਡ ਵਿਚ ਤਾਇਨਾਤ ਸਾਰੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਜੇਕਰ ਵਣÎ ਖੇਤਰ ਵਿਚ ਕਿਸੇ ਪੰਛੀ ਦੀ ਮੌਤ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਵਿਭਾਗ ਨੂੰ ਦਿਓ। ਪਸ਼ੂ ਪਾਲਣ ਵਿਭਾਗ ਨੇ ਵੀ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸ ਤੋਂ ਇਲਾਵਾ ਲੋਕਾਂ ਲਈ ਵੀ ਇਕ ਹੈਲਪਲਾਈਨ ਨੰਬਰ 0172-2700217 ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਟੁੱਟਿਆ ਰਿਕਾਰਡ, ਲੋਹੜੀ 'ਤੇ 6 ਸਾਲਾਂ ਬਾਅਦ ਪਾਰਾ 12 ਡਿਗਰੀ

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
 

 


Anuradha

Content Editor

Related News