8ਵੀਂ ਜਮਾਤ ਦੇ ਸਾਲਾਨਾ ਪੇਪਰਾਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

03/01/2019 10:31:38 AM

ਮੋਹਾਲੀ (ਨਿਆਮੀਆਂ) : ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਵਲੋਂ 8ਵੀਂ ਜਮਾਤ ਦੇ ਇੰਗਲਿਸ਼ ਅਤੇ ਸਮਾਜਿਕ ਵਿਗਿਆਨ ਦੇ ਸਾਲਾਨਾ ਪੇਪਰਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਡਾਇਰੈਕਟਰ ਨੇ ਦੱਸਿਆ ਕਿ 8ਵੀਂ ਜਮਾਤ ਦੇ ਸਾਲਾਨਾ ਇਮਤਿਹਾਨ 2018-19 ਲਈ ਅੰਗਰੇਜ਼ੀ ਦਾ ਲਿਖਤੀ ਪੇਪਰ 80 ਅੰਕ ਦਾ ਹੋਵੇਗਾ, ਜਿਸ ਵਿਚ 77 ਅੰਕਾਂ ਦਾ ਲਿਖਤੀ ਪੇਪਰ ਅਤੇ 3 ਅੰਕ ਸੁੰਦਰ ਲਿਖਾਈ ਦੇ ਹੋਣਗੇ। ਪ੍ਰੈਕਟੀਕਲ 10 ਅੰਕ ਦਾ ਹੋਵੇਗਾ ਅਤੇ ਸੀ. ਸੀ. ਈ. ਦੇ 10 ਅੰਕ ਹੋਣਗੇ। ਉਨ੍ਹਾਂ ਦੱਸਿਆ ਕਿ ਅੱਠਵੀਂ ਸ਼੍ਰੇਣੀ ਦੇ ਸਾਲਾਨਾ ਇਮਤਿਹਾਨ 2018-19 ਲਈ ਸਮਾਜਿਕ ਵਿਗਿਆਨ ਦਾ ਲਿਖਤੀ ਪੇਪਰ 70 ਅੰਕ ਦਾ ਹੋਵੇਗਾ, ਪ੍ਰੈਕਟੀਕਲ 20 ਅੰਕ ਦਾ ਹੋਵੇਗਾ ਅਤੇ ਸੀ. ਸੀ. ਈ. ਦੇ 10 ਅੰਕ ਹੋਣਗੇ।  


Babita

Content Editor

Related News