ਸ਼੍ਰੋਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ
Thursday, Apr 05, 2018 - 07:06 AM (IST)

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇ. ਹੀਰਾ ਸਿੰਘ ਗਾਬੜੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਦੇ ਬੀ. ਸੀ. ਵਿੰਗ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦਿਆਂ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਪਹਿਲੀ ਸੁਚੀ ਵਿਚ ਵਿੰਗ ਦੇ ਸੀਨੀਅਰ ਮੀਤ ਪ੍ਰਧਾਨਾਂ, ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਜ਼ਿਲਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱÎਸਿਆ ਕਿ ਜਿਨ੍ਹਾਂ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿਚ ਹਰੀ ਸਿੰਘ ਪ੍ਰੀਤ ਟਰੈਕਟਰਜ਼, ਰਾਮ ਸਿੰਘ ਆਰੇਵਾਲਾ, ਕੈਪਟਨ ਕਾਬਲ ਸਿੰਘ, ਠੇਕੇਦਾਰ ਰਣਜੀਤ ਸਿੰਘ ਪਟਿਆਲਾ, ਸਵਰਨ ਸਿੰਘ ਜੋਸ਼, ਕਸ਼ਮੀਰ ਸਿੰਘ ਗੰਡੀਵਿੰਡ, ਭਾਈ ਰਾਮ ਸਿੰਘ ਅੰਮ੍ਰਿਤਸਰ, ਗਿਆਨੀ ਅਮਰ ਸਿੰਘ, ਮੁਖਤਿਆਰ ਸਿੰਘ ਚੀਮਾ ਅਤੇ ਕੁਲਜੀਤ ਸਿੰਘ ਬਿੱਟੂ ਦੇ ਨਾਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿਚ ਸਵਰਨ ਸਿੰਘ ਮਹੌਲੀ ਲੁਧਿਆਣਾ, ਬਲਬੀਰ ਸਿੰਘ ਮਣਕੂ ਲੁਧਿਆਣਾ, ਅਨੂਪ ਸਿੰਘ ਬਠਿੰਡਾ, ਜਗਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਕਮਲਜੀਤ ਸਿੰਘ ਮੋਗਾ, ਹਰਦਿਆਲ ਸਿੰਘ ਭੱਟੀ, ਠੇਕੇਦਾਰ ਬਾਵਾ ਸਿੰਘ ਰੋਪੜ, ਦਰਸ਼ਨ ਸਿੰਘ ਮੱਖੂ, ਹਰਬੰਸ ਸਿੰਘ ਜੀਓ ਜਲਾਈ, ਗੁਰਵਿੰਦਰ ਸਿੰਘ ਧੀਮਾਨ ਪਟਿਆਲਾ, ਪ੍ਰਿਥੀਰਾਮ ਫਾਜ਼ਿਲਕਾ ਅਤੇ ਜਗੀਰ ਸਿੰਘ ਚੋਹਲਾ ਦੇ ਨਾਂ ਸ਼ਾਮਲ ਹਨ।
ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਬੀ. ਸੀ. ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ 'ਚ ਸੁੱਚਾ ਸਿੰਘ ਸੁਚੇਤਗੜ੍ਹ, ਵਿਰਸਾ ਸਿੰਘ ਠੇਕੇਦਾਰ, ਭੁਪਿੰਦਰਪਾਲ ਸਿੰਘ ਜਾਡਲਾ, ਹਰਪਾਲ ਸਿੰਘ ਸਰਾਓ, ਸੁਖਚੈਨ ਸਿੰਘ ਲਾਇਲਪੁਰੀ, ਰਾਜਿੰਦਰ ਸਿੰਘ ਜੀਤ ਖੰਨਾ, ਮੇਜਰ ਸਿੰਘ, ਜਗਤਾਰ ਸਿੰਘ ਮਾਨਸਾ, ਮਨਜੀਤ ਸਿੰਘ, ਜਗਦੇਵ ਸਿੰਘ ਕੈਂਥ, ਜਗਦੇਵ ਸਿੰਘ ਗੋਹਲਵੜੀਆ, ਗੁਰਚਰਨ ਸਿੰਘ ਕੜਵਲ, ਜਸਪਾਲ ਸਿੰਘ ਮਲੋਟ ਅਤੇ ਠੇਕੇਦਾਰ ਗੁਰਨਾਮ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਨਾਂ ਸ਼ਾਮਲ ਹਨ।
ਗਾਬੜੀਆ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਬੀ. ਸੀ. ਵਿੰਗ ਦਾ ਜ਼ਿਲਾ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ 'ਚ ਦਰਸ਼ਨ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ (ਸ਼ਹਿਰੀ), ਸੁਰਜੀਤ ਸਿੰਘ ਕੈਰੇ ਹੁਸ਼ਿਆਰਪੁਰ (ਦਿਹਾਤੀ), ਚੌਧਰੀ ਮਹਿੰਦਰਪਾਲ ਭੂੰਬਲਾ ਜ਼ਿਲਾ ਰੋਪੜ, ਰਵਿੰਦਰ ਸਿੰਘ ਸਵੀਟੀ ਜਲੰਧਰ (ਸ਼ਹਿਰੀ), ਅਮਰਜੀਤ ਸਿੰਘ ਬਿੱਟੂ ਜਲੰਧਰ (ਦਿਹਾਤੀ), ਪੁਸ਼ਕਰਰਾਜ ਸਿੰਘ ਪੁਲਸ ਜ਼ਿਲਾ ਖੰਨਾ ਲੁਧਿਆਣਾ (ਦਿਹਾਤੀ), ਭੁਪਿੰਦਰ ਸਿੰਘ ਧੀਮਾਨ ਪਟਿਆਲਾ (ਸ਼ਹਿਰੀ), ਗੁਰਦੀਪ ਸਿੰਘ ਸ਼ੇਖੂਪੁਰ ਪਟਿਆਲਾ (ਦਿਹਾਤੀ), ਗੁਰਮੁਖ ਸਿੰਘ ਸੋਹਲ ਮੋਹਾਲੀ (ਸ਼ਹਿਰੀ), ਹਰੀ ਓਮ ਧੀਮਾਨ ਮੋਹਾਲੀ (ਦਿਹਾਤੀ), ਮਦਨ ਲਾਲ ਰਾਜੂਮਾਜਰਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਗੁਰਮੇਲ ਸਿੰਘ ਜ਼ਿਲਾ ਮਾਨਸਾ, ਮਨਜੀਤ ਸਿੰਘ ਬਿੱਲੂ ਜ਼ਿਲਾ ਸੰਗਰੂਰ (ਦਿਹਾਤੀ), ਜਰਨੈਲ ਸਿੰਘ ਡੋਗਰਾਂਵਾਲਾ ਕਪੂਰਥਲਾ (ਦਿਹਾਤੀ), ਭਿੰਦਰ ਸਿੰਘ ਜ਼ਿਲਾ ਫਤਿਹਗੜ੍ਹ ਸਾਹਿਬ (ਸ਼ਹਿਰੀ), ਅੰਮ੍ਰਿਤਪਾਲ ਸਿੰਘ ਲਾਲੀ ਬਰਨਾਲਾ (ਦਿਹਾਤੀ), ਕੇਵਲ ਸਿੰਘ ਬਰਨਾਲਾ (ਸ਼ਹਿਰੀ), ਨਰਿੰਦਰ ਸਿੰਘ ਸੇਖਵਾਂ ਪੁਲਸ ਜ਼ਿਲਾ ਬਟਾਲਾ, ਲਾਭ ਸਿੰਘ ਜ਼ਿਲਾ ਬਠਿੰਡਾ (ਸ਼ਹਿਰੀ), ਸੁਰਿੰਦਰਪਾਲ ਸਿੰਘ ਜੌੜਾ ਬਠਿੰਡਾ (ਦਿਹਾਤੀ), ਬਲਬੀਰ ਸਿੰਘ ਅੰਬਾਲਾ ਸਿਟੀ ਪ੍ਰਧਾਨ (ਹਰਿਆਣਾ ਸਟੇਟ) ਅਤੇ ਜਗਜੀਤ ਸਿੰਘ ਐਰੀ ਨੂੰ ਦਿੱਲੀ ਸਟੇਟ ਦਾ ਪ੍ਰਧਾਨ ਬਣਾਇਆ ਗਿਆ ਹੈ।