ਜਗਰਾਓਂ : 15 ਸਾਲਾ ਬੱਚੇ ਦਾ ਕਾਤਲ 4 ਦਿਨਾਂ ਦੇ ਪੁਲਸ ਰਿਮਾਂਡ ''ਤੇ

Friday, Jul 05, 2019 - 01:43 PM (IST)

ਜਗਰਾਓਂ : 15 ਸਾਲਾ ਬੱਚੇ ਦਾ ਕਾਤਲ 4 ਦਿਨਾਂ ਦੇ ਪੁਲਸ ਰਿਮਾਂਡ ''ਤੇ

ਜਗਰਾਓਂ : ਬੀਤੀ 30 ਜੂਨ ਨੂੰ ਪਿੰਡ ਮਲਕ 'ਚ 15 ਸਾਲਾ ਬੱਚੇ ਅਨਮੋਲਪ੍ਰੀਤ ਸਿੰਘ ਨੂੰ ਅਗਵਾ ਕਰ ਨਹਿਰ 'ਚ ਸੁੱਟ ਕੇ ਕਤਲ ਕਰ ਦੇਣ ਵਾਲੇ ਕਾਤਲ ਦਾ 4 ਦਿਨਾਂ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਡੀ) ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਗੁਰਵੀਰ ਸਿੰਘ ਉਰਫ ਗੈਵੀ ਵਲੋਂ ਆਪਣੇ ਹੀ ਗੁਆਂਢੀ 15 ਸਾਲਾ ਲੜਕੇ ਅਨਮੋਲਪ੍ਰੀਤ ਸਿੰਘ ਨੂੰ ਅਗਵਾ ਕਰਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਰੌਲਾ ਪੈ ਜਾਣ ਤੋਂ ਬਾਅਦ ਅਨਮੋਲਪ੍ਰੀਤ ਸਿੰਘ ਨੂੰ ਨਸ਼ੇ ਵਾਲੀ ਦਵਾਈ ਪਿਲਾ ਕੇ ਅਖਾੜੇ ਵਾਲੀ ਨਹਿਰ 'ਚ ਸੁੱਟ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ 4 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤਹਿਤ ਉਸ ਕੋਲੋਂ ਹੋਰ ਵੀ ਸੁਰਾਗ ਹੱਥ ਲੱਗਣ ਦੀ ਉਮੀਦ ਹੈ।

ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬੀ. ਕਾਮ ਪਾਸ ਹੈ ਅਤੇ ਉਸ ਦੇ ਪਿਤਾ ਪ੍ਰਾਈਵੇਟ ਕੰਮ ਕਰਦੇ ਹਨ। ਉਸ ਨੇ ਕਿਹਾ ਕਿ ਉਸ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਅਨਮੋਲ ਦੇ ਪਿਤਾ ਜੇਕਰ ਪੁਲਸ ਨੂੰ ਸੂਚਿਤ ਕੀਤੇ ਬਿਨਾਂ ਉਸ ਨੂੰ ਫਿਰੌਤੀ ਦੇ ਦਿੰਦੇ ਤਾਂ ਉਹ ਅਨਮੋਲ ਨੂੰ ਛੱਡ ਦਿੰਦਾ ਤਾਂ ਉਸ ਨੇ ਦੱਸਿਆ ਕਿ ਜੇਕਰ ਫਿਰੌਤੀ ਮਿਲ ਜਾਂਦੀ ਤਾਂ ਵੀ ਉਸ ਦਾ ਕਤਲ ਕਰਨਾ ਹੀ ਸੀ।


author

Babita

Content Editor

Related News