ਅਨਮੋਲ ਕਵਾਤਰਾ ਦੇ ਹੱਕ ''ਚ ਆਈ ਨਵਜੋਤ ਕੌਰ ਲੰਬੀ
Monday, May 20, 2019 - 06:18 PM (IST)

ਲੁਧਿਆਣਾ : ਸਮਾਜ ਸੇਵੀ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ 'ਤੇ ਹੋਏ ਹਮਲੇ ਤੋਂ ਬਾਅਦ ਉਸ ਦਾ ਸਾਥ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਲੁਧਿਆਣਾ ਪਹੁੰਚ ਗਏ। ਜਿਸ ਤੋਂ ਬਾਅਦ ਪੁਲਸ ਨੂੰ ਝੁਕਦੇ ਹੋਏ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨਾ ਪਿਆ। ਉੱਧਰ ਨਵਜੋਤ ਕੌਰ ਲੰਬੀ ਨੇ ਵੀ ਅਨਮੋਲ ਕਵਾਤਰਾ ਦੀ ਹਿਮਾਇਤ ਕੀਤੀ ਹੈ। ਲੰਬੀ ਨੇ ਰਾਤ ਨੂੰ ਲਾਈਵ ਹੋ ਕੇ ਲੋਕਾਂ ਨੂੰ ਅਨਮੋਲ ਦੀ ਮਦਦ ਲਈ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਨਮੋਲ ਦੇ ਹੱਕ ਵਿਚ ਉਹ ਵੀ ਜਲਦ ਹੀ ਲੁਧਿਆਣਾ ਪਹੁੰਚੇਗੀ।
ਇੱਥੇ ਦੱਸ ਦੇਈਏ ਕਿ ਅਨਮੋਲ ਕਵਾਤਰਾ ਦੇ ਹੱਕ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਤੇ ਕਈ ਲੀਡਰ ਪਹੁੰਚੇ ਹਨ। ਇਸ ਤੋਂ ਇਲਾਵਾ ਕਾਂਗਰਸੀ ਆਗੂ ਵਲੋਂ ਕੁੱਟਮਾਰ ਤੋਂ ਬਾਅਦ ਧਰਨੇ 'ਤੇ ਬੈਠੇ ਕਵਾਤਰਾ ਦੀ ਹਿਮਾਇਤ 'ਤੇ ਵੱਡੀ ਗਿਣਤੀ ਵਿਚ ਨੌਜਵਾਨ ਵੀ ਆ ਗਏ ਹਨ।