ਸੋਸ਼ਲ ਮੀਡੀਆ ''ਤੇ ਸਟਾਰ ਬਣੀ ਕੁਸੁਮ ਨੂੰ ਮਿਲੀ ਅਨਮੋਲ ਗਗਨ ਮਾਨ(ਵੀਡੀਓ)

Wednesday, Sep 02, 2020 - 07:27 PM (IST)

ਸੋਸ਼ਲ ਮੀਡੀਆ ''ਤੇ ਸਟਾਰ ਬਣੀ ਕੁਸੁਮ ਨੂੰ ਮਿਲੀ ਅਨਮੋਲ ਗਗਨ ਮਾਨ(ਵੀਡੀਓ)

ਜਲੰਧਰ (ਬਿਊਰੋ) - ਜਲੰਧਰ ਦੇ ਦੀਨਦਿਆਲ ਉਪਾਧਿਆਏ ਨਗਰ 'ਚ ਲੁਟੇਰਿਆਂ ਨਾਲ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੜਨ ਵਾਲੀ 15 ਸਾਲਾ ਕੁਸੁਮ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਕੁਸੁਮ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਰ ਪਾਸੇ ਦੇਖਿਆ ਤੇ ਪਸੰਦ ਕੀਤਾ ਜਾ ਰਿਹਾ ਹੈ।ਇਸ ਵੀਡੀਓ ਕਾਰਣ ਅੱਜ ਕੁਸੁਮ ਕਿਸੀ ਸਟਾਰ ਤੋਂ ਘੱਟ ਨਹੀਂ ।ਇਸੇ ਦੇ ਚਲਦਿਆਂ ਅੱਜ ਇਸ ਬਹਾਦਰ ਸਟਾਰ ਨਾਲ ਮਸ਼ਹੂਰ ਪੰਜਾਬੀ ਗਾਇਕਾ ਤੇ ਹਾਲ ਹੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਅਨਮੋਲ ਗਗਨ ਮਾਨ ਨੇ ਮੁਲਾਕਾਤ ਕੀਤੀ ਹੈ। 

ਕੁਸੁਮ ਦੀ ਹੌਸਲਾ ਅਫਜ਼ਾਈ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਹ ਕੁੜੀ ਅੱਜ ਦੀਆਂ ਔਰਤਾਂ ਲਈ ਜਿਊਂਦੀ ਜਾਗਦੀ ਮਿਸਾਲ ਹੈ, ਅਨਮੋਲ ਨੇ ਕਿਹਾ ਕਿ ਸਾਨੂੰ ਇਸ ਤੋਂ ਕੁਝ ਸਿੱਖਣਾ ਚਾਹੀਦਾ ਹੈ ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਬਹੁਤ ਬਹਾਦਰੀ ਨਾਲ ਲੁਟੇਰਿਆਂ ਦਾ ਸਾਹਮਣਾ ਕੀਤਾ ਹੈ।ਅਨਮੋਲ ਗਗਨ ਮਾਨ ਆਏ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਚੀਮਾ ਨੇ ਕੁਸੁਮ ਨੂੰ ਬਹਾਦਰੀ ਪੁਰਾਸਕਾਰ ਦਿਵਾਉਣ ਦੀ ਗੱਲ ਵੀ ਆਖੀ ਹੈ।ਦੱਸ ਦਈਏ ਕਿ ਕੁਸੁਮ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਨੂੰ ਦੇਖ ਕੇ ਲੋਕ ਕੁਸੁਮ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।
 


author

Lakhan

Content Editor

Related News