ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ, ਆਨੰਦ ਕਾਰਜ ਮਗਰੋਂ ਰੱਖੀ ਰਿਸੈਪਸ਼ਨ ਪਾਰਟੀ

Sunday, Jun 16, 2024 - 06:32 PM (IST)

ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ, ਆਨੰਦ ਕਾਰਜ ਮਗਰੋਂ ਰੱਖੀ ਰਿਸੈਪਸ਼ਨ ਪਾਰਟੀ

ਚੰਡੀਗੜ੍ਹ- ਕੈਬਨਿਟ ਮੰਤਰੀ ਅਤੇ ਗਾਇਕ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਵਿਚ ਐਡਵੋਕੇਟ ਸ਼ਾਹਬਾਜ਼ ਸਿੰਘ ਨਾਲ ਉਨ੍ਹਾਂ ਦੀਆਂ ਲਾਵਾਂ (ਆਨੰਦ ਕਾਰਜ) ਹੋਈਆਂ।  ਦੋਵੇਂ ਵਿਆਹ ਵਾਲੇ ਜੋੜੇ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ। ਇਸ ਮੌਕੇ ਦੋਵਾਂ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ। ਹੁਣ ਨਵਾਂ ਵਿਆਹਿਆ ਜੋੜਾ ਮੈਰਿਜ ਪੈਲੇਸ ਚਲੇ ਗਏ ਹਨ, ਜਿੱਥੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। 

ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ

ਜਾਣਕਾਰੀ ਮੁਤਾਬਕ ਜਿਸ ਪਰਿਵਾਰ ਵਿੱਚ ਅਨਮੋਲ ਗਗਨ ਮਾਨ ਦਾ ਵਿਆਹ ਹੋਣ ਜਾ ਰਿਹਾ ਹੈ। ਉਸ ਦਾ ਆਪਣੇ ਇਲਾਕੇ ਵਿਚ ਵੀ ਚੰਗਾ ਪ੍ਰਭਾਵ ਹੈ। ਉਨ੍ਹਾਂ ਦਾ ਪਤੀ ਸ਼ਾਹਬਾਜ਼ ਸਿੰਘ ਦੀ ਮਾਂ ਸੀਲਮ ਸੋਹੀ ਸਿਆਸਤ ਵਿੱਚ ਹੈ।

PunjabKesari

ਇਹ ਵੀ ਪੜ੍ਹੋ-  ਸਪੈਨਿਸ਼ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਪੁਲਸ ਕਰੇਗੀ ਕਾਰਵਾਈ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ

ਦੱਸ ਦੇਈਏ ਅਨਮੋਲ ਗਗਨ ਮਾਨ ਦਾ ਪਰਿਵਾਰ ਮੂਲ ਤੌਰ ‘ਤੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਲਾਂਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਹੀ ਬੀਤਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਈ। ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਐਲਬਮਾਂ ਵਿੱਚ ਕੰਮ ਕੀਤਾ। ਇਸ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਿਆਸਤ ਦੇ ਖੇਤਰ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਸ਼ਾਮ ਪੰਜ ਵਜੇ ਡੋਲੀ ਰਵਾਨਾ ਹੋਵੇਗੀ। ਅਨਮੋਲ ਗਗਨ ਮਾਨ ਨੇ ਸਾਲ 2022 ਵਿੱਚ ਪਹਿਲੀ ਵਾਰ ਖਰੜ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ।

PunjabKesari

ਇਹ ਵੀ ਪੜ੍ਹੋ- ਪਹਾੜਾਂ 'ਚ ਘੁੰਮਣ ਗਏ ਪੰਜਾਬੀ ਐੱਨ. ਆਰ. ਆਈ. ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ, ਪੀੜਤ ਦੀ ਪਤਨੀ ਨੇ ਦੱਸੀ ਸਾਰੀ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News