ਪਸ਼ੂਆਂ ਦੇ ਬਰਾਂਡੇ ਨੂੰ ਲੱਗੀ ਅੱਗ, ਜ਼ਿੰਦਾ ਸੜੇ 3 ਪਸ਼ੂ (ਵੀਡੀਓ)

Thursday, Aug 02, 2018 - 03:47 PM (IST)

ਸੰਗਰੂਰ(ਹਨੀ ਕੋਹਲੀ)— ਸੰਗਰੂਰ ਦੇ ਪਿੰਡ ਈਲਵਾਲ 'ਚ ਇਕ ਗਰੀਬ ਕਿਸਾਨ ਦੇ ਘਰ 'ਚ ਬਣੇ ਪਸ਼ੂਆਂ ਵਾਲੇ ਬਰਾਂਡੇ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ 'ਚ ਆਉਣ ਨਾਲ ਤਿੰਨ ਪਸ਼ੂ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਟ ਸਰਕਟ ਕਾਰਨ ਅੱਗ ਲੱਗੀ ਹੈ। ਪਿੰਡਵਾਸੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। 
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪਸ਼ੂਆਂ ਦੇ ਦੁੱਧ ਨੂੰ ਵੇਚ ਕੇ ਇਸ ਘਰ ਦਾ ਗੁਜ਼ਾਰਾ ਚੱਲਦਾ ਸੀ। ਪਸ਼ੂਆਂ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਖਤਮ ਹੋ ਗਿਆ ਹੈ।


Related News