ਸਿਹਤ ਕੇਂਦਰਾਂ ਨੂੰ ਈ-ਇਲਾਜ ਨਾਲ ਜੋੜਨ ਦੀ ਪ੍ਰਕਿਰਿਆ ਜਲਦ

Tuesday, Sep 12, 2017 - 01:40 PM (IST)

ਸਿਹਤ ਕੇਂਦਰਾਂ ਨੂੰ ਈ-ਇਲਾਜ ਨਾਲ ਜੋੜਨ ਦੀ ਪ੍ਰਕਿਰਿਆ ਜਲਦ

ਚੰਡੀਗੜ੍ਹ : ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸੂਬੇ ਦੇ 27 ਸਿਹਤ ਕੇਂਦਰਾਂ ਨੂੰ ਆਨਲਾਈਨ ਈ-ਇਲਾਜ ਦੇ ਮਾਧਿਅਮ ਨਾਲ ਜੋੜਨ ਦੀ ਪ੍ਰਕਿਰਿਆ ਜਲਦ ਹੀ ਪੂਰੀ ਕੀਤੀ ਜਾਵੇਗੀ। ਇਸ ਦੇ ਤਹਿਤ ਅਜੇ ਤੱਕ ਸੂਬੇ ਦੇ 22 ਚਿਕਿਤਸਾ ਕੇਂਦਰਾਂ ਨੂੰ ਇਸ ਸਹੂਲਤ ਨਾਲ ਜੋੜਿਆ ਜਾ ਚੁੱਕਾ ਹੈ। ਇਸ ਪੂਰੇ ਪ੍ਰਾਜੈਕਟ 'ਤੇ ਕਰੀਬ 128 ਕਰੋੜ ਰੁਪਏ ਖਰਚ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਮਰੀਜ਼ਾਂ ਦਾ ਪੂਰਾ ਰਿਕਾਰਡ ਡਿਜੀਟਲ ਅਤੇ ਆਨਲਾਈਨ ਹੋਵੇਗਾ। ਉਨ੍ਹਾਂ ਦਾ ਵੇਟਿੰਗ ਦਾ ਸਮਾਂ ਘੱਟ ਹੋਵੇਗਾ, ਆਨਲਾਈਨ ਐਕਸ-ਰੇ ਅਤੇ ਸਾਰੇ ਮਰੀਜ਼ਾਂ ਨੂੰ ਯੂ. ਆਈ. ਡੀ. ਕ੍ਰਮਾਂਕ ਦਿੱਤਾ ਜਾ ਰਿਹਾ ਹੈ। ਇਸ ਪ੍ਰਣਾਲੀ ਦੇ ਸ਼ੁਰੂ ਹੋਣ ਨਾਲ ਪ੍ਰਸ਼ਾਸਨ, ਡਾਕਟਰ ਅਤੇ ਮਰੀਜ਼ਾਂ ਨੂੰ ਪੂਰੀ ਜਾਣਕਾਰੀ ਆਨਲਾਈਨ ਮੁਹੱਈਆ ਹੋਵੇਗੀ।


Related News