ਆਂਗਣਵਾੜੀ ਵਰਕਰਾਂ ਨੇ ਹੱਥੀ ਖੁਆਏ ਮਨਪ੍ਰੀਤ ਬਾਦਲ ਨੂੰ ਮਾਲ ਪੂੜੇ ਤੇ ਖੀਰ !
Sunday, Jun 17, 2018 - 07:06 PM (IST)
ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੇ ਅੰਬੇਡਕਰ ਪਾਰਕ ਵਿਚ ਧਰਨੇ 'ਤੇ ਬੈਠੀਆਂ ਆਂਗਣਵਾੜੀ ਵਰਕਰਾਂ ਵਲੋਂ ਆਪਣੇ ਸੰਘਰਸ਼ ਦੇ 140ਵੇਂ ਦਿਨ ਮਾਲ ਪੂੜੇ ਬਣਾਏ ਗਏ। ਵਰਕਰਾਂ ਨੇ ਇਹ ਮਾਲ ਪੂੜੇ ਅਤੇ ਖੀਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਬਣਾਏ ਸਨ। ਮਨਪ੍ਰੀਤ ਬਾਦਲ ਖੁਦ ਤਾਂ ਉਥੇ ਨਹੀਂ ਸਨ ਪਰ ਵਰਕਰਾਂ ਨੇ ਇਹ ਖੀਰ ਅਤੇ ਮਾਲ ਪੂੜੇ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਦੀ ਬੇਰੰਗੀ ਤਸਵੀਰ ਨੂੰ ਖੁਆ ਦਿੱਤੇ। ਜਿਸ ਪਿੱਛੇ ਉਨ੍ਹਾਂ ਦਾ ਤਰਕ ਹੈ ਕਿ ਸ਼ਾਇਦ ਅਜਿਹਾ ਕਰਨ ਨਾਲ ਹੀ ਮਨਪ੍ਰੀਤ ਬਾਦਲ ਰੰਗ 'ਚ ਆ ਜਾਣ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰ ਦੇਣ। ਪ੍ਰਦਰਸ਼ਕਾਰੀਆਂ ਵੱਲੋਂ ਮੀਂਹ ਦੇ ਪਾਣੀ 'ਚ ਖੜ੍ਹੇ ਹੋ ਕੇ ਹੀ ਪੰਜਾਬ ਸਰਕਾਰ ਖਿਲ਼ਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਆਂਗਣਵਾੜੀ ਵਰਕਰਾਂ ਇਸ ਉਮੀਦ ਤੇ ਹਨ ਕਿ ਆਉਣ ਵਾਲੀ ਮੀਟਿੰਗ 'ਚ ਉਨ੍ਹਾਂ ਦੀਆਂ ਮੰਗਾਂ ਜ਼ਰੂਰ ਪੂਰੀਆਂ ਹੋਣਗੀਆਂ ਪਰ ਉਨ੍ਹਾਂ ਦੀਆਂ ਇਹ ਉਮੀਦਾਂ 'ਤੇ ਸਰਕਾਰ ਕਿੰਨਾ ਕੁ ਖਰਾ ਉਤਰਦੀ ਹੈ, ਇਹ ਦੇਖਣਾ ਅਜੇ ਬਾਕੀ ਹੈ।
