ਮਾਨ ਸਰਕਾਰ ਦਾ ਵੱਡਾ ਉਪਰਾਲਾ : ਹੁਣ ਆਂਗਣਵਾੜੀ ਕੇਂਦਰਾਂ 'ਚ 'ਮਾਰਕਫੈੱਡ' ਕਰੇਗਾ ਰਾਸ਼ਨ ਦੀ ਸਪਲਾਈ (ਤਸਵੀਰਾਂ)

Tuesday, Jan 10, 2023 - 03:10 PM (IST)

ਮਾਨ ਸਰਕਾਰ ਦਾ ਵੱਡਾ ਉਪਰਾਲਾ : ਹੁਣ ਆਂਗਣਵਾੜੀ ਕੇਂਦਰਾਂ 'ਚ 'ਮਾਰਕਫੈੱਡ' ਕਰੇਗਾ ਰਾਸ਼ਨ ਦੀ ਸਪਲਾਈ (ਤਸਵੀਰਾਂ)

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਿਹਤਮੰਦ ਪੰਜਾਬ ਵੱਲ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਵੱਡਾ ਉਪਰਾਲਾ ਕੀਤਾ ਹੈ। ਪੰਜਾਬ ਦੇ ਆਂਗਣਵਾੜੀ ਕੇਂਦਰਾਂ 'ਚ ਹੁਣ ਬੱਚਿਆਂ ਅਤੇ ਔਰਤਾਂ ਲਈ ਮਾਰਕਫੈੱਡ ਰਾਸ਼ਨ ਦੀ ਸਪਲਾਈ ਕਰੇਗਾ। ਸਮਾਜਿਕ ਸੁਰੱਖਿਆ ਵਿਭਾਗ ਅਤੇ ਮਾਰਕਫੈੱਡ 'ਚ ਇਸ ਨੂੰ ਲੈ ਕੇ ਕਰਾਰ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਸੁੱਕੀ ਠੰਡ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

PunjabKesari

ਮੁੱਖ ਮੰਤਰੀ ਵੱਲੋਂ ਅੱਜ ਆਂਗਣਵਾੜੀ ਕੇਂਦਰਾਂ 'ਚ ਬੱਚਿਆਂ ਅਤੇ ਔਰਤਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਸਹਿਯੋਗ ਨਾਲ ਲਾਂਚ ਕੀਤੇ ਗਏ। ਉਨ੍ਹਾਂ ਕਿਹਾ ਕਿ ਹੁਣ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਖਾਣਾ ਬੱਚਿਆਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਆਂਗਣਵਾੜੀ ਕੇਂਦਰਾਂ 'ਚ ਖਾਣੇ ਦੇ ਉਤਪਾਦਨ ਮਾਰਕਫੈੱਡ ਦੇ ਹੋਣਗੇ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਤੋਂ ਬਚਣ ਦਾ ਜੁਗਾੜ ਲਾਉਣ ਵਾਲਿਓ, ਪੜ੍ਹ ਲਓ ਇਹ ਖ਼ਬਰ

PunjabKesari
PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News