ਕੋਰੋਨਾ ਮਹਾਮਾਰੀ ’ਚ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਦੀ ਜਾਣੋ ਸ਼ਮੂਲੀਅਤ (ਵੀਡੀਓ)

Thursday, Apr 23, 2020 - 06:26 PM (IST)

ਜਲੰਧਰ (ਬਿਊਰੋ) - ਕੋਰੋਨਾ ਮਹਾਂਮਾਰੀ ਦੇ ਦੌਰ ਅੰਦਰ ਬਹੁਤ ਸਾਰੇ ਵਿਭਾਗ ਆਪਣਾ ਕੰਮ ਤਨਦੇਹੀ ਨਾਲ ਕਰ ਰਹੇ ਹਨ। ਆਂਗਣਵਾੜੀ ਅਤੇ ਆਸ਼ਾ ਵਰਕਰਾਂ ਕੋਰੋਨਾ ਵਾਇਰਸ ਦੇ ਇਸ ਦੌਰ ’ਚ ਫਰੰਟ ਲਾਇਨ ਦੇ ਕੰਮ ਕਰ ਰਹੀਆਂ ਹਨ। ਘਰ-ਘਰ ਜਾ ਕੇ ਉਨ੍ਹਾਂ ਵਲੋਂ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬਾਹਰੋ ਆਏ ਲੋਕਾਂ ਨੂੰ ਡਿਟੈਕਟ ਕੀਤਾ ਜਾ ਰਿਹਾ ਹੈ ਅਤੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਤੋਂ ਕਿਵੇਂ ਬਚਣਾ ਹੈ। ਭਾਵੇਂ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ ਇਸ ਦੇ ਬਾਵਜੂਦ ਵੀ ਉਹ ਕੰਮ ਤੇ ਡਟੀਆਂ ਹੋਈਆਂ ਹਨ। ਇਸ ਤੋਂ ਇਲਾਵਾ ਜੋ ਰਾਸ਼ਨ ਵੰਡਿਆ ਜਾ ਰਿਹਾ ਹੈ, ਉਸ ’ਚ ਵੀ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਵਲੋਂ ਮਦਦ ਕੀਤੀ ਜਾ ਰਹੀ ਹੈ। ਪੈਨਸ਼ਨ ਧਾਰਕਾਂ ਨੂੰ ਘਰ-ਘਰ ’ਚ ਜਾ ਕੇ ਪੈਨਸ਼ਨ ਵੰਡਣ ਦੇ ਲਈ ਵੀ ਇਨ੍ਹਾਂ ਨੂੰ ਹੀ ਕਿਹਾ ਗਿਆ ਹੈ। ਪੂਰੇ ਦੇਸ਼ ਅੰਦਰ 20 ਲੱਖ ਆਂਗਣਵਾੜੀ ਅਤੇ 10 ਲੱਖ ਤੋਂ ਵੱਧ ਆਸ਼ਾ ਵਰਕਰ ਕੰਮ ਕਰ ਰਹੀਆਂ ਹਨ। 

ਪੜ੍ਹੋ ਇਹ ਵੀ ਖਬਰ - World Book Day Special : ਲਾਕਡਾਊਨ ਦੇ ਸਮੇਂ ਵਿਚ ਮਨ ਦੀ ਤਾਲਾਬੰਦੀ ਨੂੰ ਖੋਲ੍ਹਦੀਆਂ ਇਹ ਕਿਤਾਬਾਂ 

ਪੜ੍ਹੋ ਇਹ ਵੀ ਖਬਰ - ਹੁਣ 'ਆਕਾਸ਼ ਦੀ ਗੰਗਾ' ਅਤੇ 'ਧਰਤੀ ਦੀ ਗੰਗਾ' ਦੋਵੇਂ ਨਜ਼ਰ ਆਉਂਦੀਆਂ ਹਨ ! 

ਇਸ ਦੌਰਾਨ ਜੇਕਰ ਸੂਬੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ 27 ਹਜ਼ਾਰ 314 ਆਂਗਣਵਾੜੀ ਅਤੇ 21 ਹਜ਼ਾਰ 470 ਆਸ਼ਾ ਵਰਕਰ ਹਨ। ਪੰਜਾਬ ’ਚ ਆਂਗਨਵਾੜੀ ਵਰਕਰ ਦੀ ਤਨਖਾਹ ਵੱਧ ਤੋਂ ਵੱਧ 10 ਹਜ਼ਾਰ ਹੈ ਅਤੇ ਆਸ਼ਾ ਵਰਕਰ ਨੂੰ 750 ਤੋਂ 1000 ਰੁਪਏ ਮਿਲਦੇ ਹਨ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਥੇ ਆਸ਼ਾ ਵਰਕਰ ਨੂੰ 4 ਹਜ਼ਾਰ ਅਤੇ ਵੈਸਟ ਬੰਗਾਲ ’ਚ 3 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਕੋਰੋਨਾ ਵਾਇਰਸ ਦੇ ਸਮੇਂ ਉਕਤ ਵਰਕਰਾਂ ਬਿਨਾਂ ਸੁਰੱਖਿਆ ਸਾਧਨਾਂ ਦੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀਆਂ ਹਨ। ਇਨ੍ਹਾਂ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਸੰਖੇਪ ’ਚ ਜਾਨਣ ਲਈ ਤੁਸੀਂ ‘ਜਗਬਾਣੀ ਪੋਡਕਾਸਟ’ ਦੀ ਇਹ ਰਿਪੋਰਟ ਸੁਣ ਸਕਦੇ ਹੋ...

ਪੜ੍ਹੋ ਇਹ ਵੀ ਖਬਰ - ਪੰਜਾਬ ਡਾਇਰੀ 3 : ਲਹਿੰਦੇ ਪੰਜਾਬ ਦੀਆਂ ਮੁਹੱਬਤੀ ਤਸਵੀਰਾਂ 

ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਦਾ ਰਾਹ : ‘ਘਰ ’ਚ ਟਾਈਮ ਟੇਬਲ ਬਣਾ ਕੇ ਪੜ੍ਹਾਈ ਕਰੀਏ’ 


author

rajwinder kaur

Content Editor

Related News