ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸੈਣੀ ਰਾਏਬਰੇਲੀ ਦੀ ਅਦਿਤੀ ਸਿੰਘ ਨਾਲ 21 ਨਵੰਬਰ ਨੂੰ ਲੈਣਗੇ ਫੇਰੇ

11/17/2019 3:31:21 PM

ਨਵਾਂਸ਼ਹਿਰ— ਇਥੋਂ ਦੇ ਵਿਧਾਇਕ ਅੰਗਦ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਕਾਂਗਰਸ ਵਿਧਾਇਕਾ ਅਦਿਤੀ ਸਿੰਘ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਹਾਂ ਦਾ ਨਵੀਂ ਦਿੱਲੀ 'ਚ 21 ਨਵੰਬਰ ਨੂੰ ਵਿਆਹ ਹੋਵੇਗਾ। ਦੋ ਦਿਨ ਬਾਅਦ 25 ਨਵੰਬਰ ਨੂੰ ਨਵਾਂਸ਼ਹਿਰ 'ਚ ਰਾਹੋਂ ਰੋਡ ਸਥਿਤ ਦੋਆਬਾ ਆਰਿਆ ਸਕੂਲ ਦੇ ਮੈਦਾਨ 'ਚ ਪਾਰਟੀ ਹੋਵੇਗੀ। ਅੰਗਦ ਅਤੇ ਅਦਿਤੀ 2017 'ਚ ਵਿਧਾਇਕ ਬਣੇ ਸਨ ਅਤੇ ਦੋਵੇਂ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਅੰਗਦ ਸ਼ਹੀਦ ਭਗਤ ਸਿੰਘ ਨਗਰ ਤੋਂ ਵਿਧਾਇਕ ਹਨ। ਉਥੇ ਹੀ ਅਦਿਤੀ ਉੱਤਰ ਪ੍ਰਦੇਸ਼ 'ਚ ਸਭ ਤੋਂ ਨੌਜਵਾਨ ਵਿਧਾਇਕਾਂ 'ਚੋਂ ਇਕ ਹੈ। ਪਿਛਲੇ ਦਿਨੀਂ ਉਹ ਕਾਂਗਰਸ 'ਚ ਬਾਗੀ ਤੇਵਰ ਦੇ ਕਾਰਨ ਚਰਚਾ 'ਚ ਆਈ ਸੀ।

PunjabKesari
ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ 21 ਨਵੰਬਰ ਨੂੰ ਵਿਆਹ ਵਾਲੇ ਦਿਨ ਸਿਰਫ ਪਰਿਵਾਰ ਦੇ ਲੋਕ ਹੀ ਸ਼ਾਮਲ ਹੋਣਗੇ ਜਦਕਿ 25 ਨਵੰਬਰ ਨੂੰ ਰੱਖੀ ਗਈ ਪਾਰਟੀ 'ਚ ਕਾਂਗਰਸ ਦੇ ਛੋਟੇ ਤੋਂ ਲੈ ਕੇ ਵੱਡੇ ਵਰਕਰ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਅਜੇ ਕਿਸੇ ਵਰਕਰ ਨੂੰ ਕਾਰਡ ਨਹੀਂ ਪਹੁੰਚਿਆ ਹੈ ਪਰ ਗਰਾਊਂਡ 'ਚ ਰਿਸੈਪਸ਼ਨ ਪਾਰਟੀ ਕੀਤੇ ਜਾਣ ਤੋਂ ਸਪਸ਼ਟ ਹੈ ਕਿ ਪਾਰਟੀ ਵੱਡੇ ਪੱਧਰ 'ਤੇ ਹੋਵੇਗੀ।
ਦੱਸਿਆ ਜਾ ਰਿਹਾ ਹੈ ਕਿ 23 ਨਵੰਬਰ ਨੂੰ ਵੀ ਇਕ ਪਾਰਟੀ ਹੋਵੇਗੀ, ਜੋਕਿ ਦਿੱਲੀ ਜਾਂ ਚੰਡੀਗੜ੍ਹ 'ਚ ਹੋਵੇਗੀ। ਇਸ ਪਾਰਟੀ 'ਚ ਸੂਬੇ ਦੇ ਵੱਡੇ ਨੇਤਾ ਅਤੇ ਬਿਊਰੋਕ੍ਰੇਟਸ ਨੂੰ ਸੱਦਾ ਦਿੱਤਾ ਜਾਵੇਗਾ ਜਦਕਿ 25 ਦੀ ਪਾਰਟੀ 'ਚ ਜ਼ਿਲੇ ਦੇ ਸਾਰੇ ਛੋਟੇ ਤੋਂ ਵੱਡੇ ਨੇਤਾਵਾਂ ਅਤੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਅੰਗਦ ਸਿੰਘ ਦੇ ਪਰਿਵਾਰਕ ਮੈਂਬਰ ਵਕੀਲ ਕਲਾਧਰ ਦੀਵਾਨ ਨੇ ਦਿੱਤੀ ਹੈ।


shivani attri

Content Editor

Related News