ਪੰਜਾਬ ’ਚ ਸ਼ਰਮਨਾਕ ਘਟਨਾ, ਬਦਫੈਲੀ ਕਰਕੇ ਨੌਜਵਾਨ ਦੇ ਗੁਪਤ ਅੰਗ ’ਚ ਪਾ ਦਿੱਤੀ ਲੋਹੇ ਦੀ ਰਾਡ

Tuesday, Dec 05, 2023 - 06:39 PM (IST)

ਪੰਜਾਬ ’ਚ ਸ਼ਰਮਨਾਕ ਘਟਨਾ, ਬਦਫੈਲੀ ਕਰਕੇ ਨੌਜਵਾਨ ਦੇ ਗੁਪਤ ਅੰਗ ’ਚ ਪਾ ਦਿੱਤੀ ਲੋਹੇ ਦੀ ਰਾਡ

ਭਵਾਨੀਗੜ੍ਹ (ਵਿਕਾਸ ਮਿੱਤਲ) : ਇਥੋਂ ਦੇ ਇਕ ਨੇੜਲੇ ਪਿੰਡ ਦੇ ਇਕ ਮਜ਼ਦੂਰ ਨੌਜਵਾਨ ਨਾਲ ਕਥਿਤ ਬਦਫੈਲੀ ਹੋਣ ਤੋਂ ਬਾਅਦ ਉਸਦੇ ਗੁਪਤ ਅੰਗ ’ਚ ਟਰੈਕਟਰ ਦਾ ਸਪੈਂਡਲ (ਲੋਹੇ ਦੀ ਰਾਡ) ਪਾ ਦੇਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਦੇ ਪਰਿਵਾਰ ਨੇ ਪਿੰਡ ਦੇ ਹੀ ਇਕ ਵਿਅਕਤੀ ’ਤੇ ਇਸ ਸ਼ਰਮਨਾਕ ਕਾਰੇ ਨੂੰ ਅੰਜਾਮ ਦੇਣ ਦੇ ਦੋਸ਼ ਲਗਾਏ ਹਨ। ਫਿਲਹਾਲ ਪੀੜਤ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ। ਮਾਮਲੇ ਸਬੰਧੀ ਮੰਗਲਵਾਰ ਨੂੰ ਇੱਥੇ ਸੰਯੁਕਤ ਪ੍ਰੈੱਸ ਕਲੱਬ ਦਫ਼ਤਰ ਵਿਖੇ ਪੀੜਤ ਨੌਜਵਾਨ ਦੇ ਭਰਾ, ਚਾਚੇ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਘੀ ਇਕ ਦਸੰਬਰ ਸ਼ਾਮ ਨੂੰ ਪੀੜਤ ਨੌਜਵਾਨ ਦਿਹਾੜੀ ਕਰਕੇ ਆਇਆ ਸੀ ਤਾਂ ਸ਼ਾਮ ਨੂੰ ਪਿੰਡ ਦੇ ਦਰਵਾਜ਼ੇ ਤੋਂ ਪਿੰਡ ਦਾ ਇਕ ਵਡੇਰੀ ਉਮਰ ਦਾ ਵਿਅਕਤੀ ਉਸਨੂੰ ਵਰਗਲਾ ਕੇ ਮੋਟਰਸਾਇਕਲ ’ਤੇ ਬਿਠਾ ਕੇ ਆਪਣੇ ਖੇਤ ’ਚ ਲੈ ਗਿਆ ਜਿੱਥੇ ਸ਼ਰਾਬ ਪਿਲਾ ਕੇ ਉਕਤ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਦੇ ਲੜਕੇ ਨਾਲ ਬਦਫੈਲੀ ਕੀਤੀ ਗਈ ਅਤੇ ਫਿਰ ਉਸਦੇ ਪਖਾਨੇ ਵਾਲੀ ਜਗ੍ਹਾ ਵਿਚ ਟਰੈਕਟਰ ਦਾ ਸਪੈਂਡਲ ਪਾ ਦਿੱਤਾ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਯੂ .ਕੇ. ਬੇਸਡ ਪਰਮਜੀਤ ਸਿੰਘ ਉਰਫ ਢਾਡੀ ਅੰਮ੍ਰਿਤਸਰ ’ਚ ਗ੍ਰਿਫ਼ਤਾਰ

ਪਰਿਵਾਰ ਅਨੁਸਾਰ ਪੀੜਤ ਕਾਫੀ ਤਕਲੀਫ਼ ਝੱਲਣ ਤੋਂ ਬਾਅਦ ਹੋਸ਼ੋ ਹਵਾਸ ਖੋਹ ਬੈਠਾ। ਘਟਨਾ ਤੋਂ ਬਾਅਦ ਪੀੜਤ ਨੂੰ ਉਕਤ ਵਿਅਕਤੀ ਵੱਲੋਂ ਹੀ ਇਲਾਜ ਲਈ ਪਟਿਆਲਾ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਨੇਹਾ ਲਗਾ ਦਿੱਤਾ ਕਿ ਤੁਹਾਡੇ ਮੁੰਡੇ ਨੇ ਆਪਣੀ ਪਿੱਠ ’ਚ ਛੁਰੀ ਮਾਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਡਾਕਟਰਾਂ ਨੇ ਉਸਦੇ ਪਿੱਛੋਂ ਰਾਡ ਨੂੰ ਆਪ੍ਰੇਸ਼ਨ ਕਰਕੇ ਕੱਢਿਆ ਹੈ। ਉਨ੍ਹਾਂ ਦਾ ਲੜਕਾ ਇਲਾਜ ਅਧੀਨ ਬੇਸੁੱਧ ਪਿਆ ਸੀ ਤੇ ਹੋਸ਼ ’ਚ ਆਉਣ 'ਤੇ ਪੀੜਤ ਨੇ ਉਨ੍ਹਾਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਜਿਸ ’ਤੇ ਉਹ ਸਾਰੇ ਹੈਰਾਨ ਰਹਿ ਗਏ। 

ਇਹ ਵੀ ਪੜ੍ਹੋ : ਸਾਲੇ ਵਲੋਂ ਪੁਲਸ ਮੁਲਾਜ਼ਮ ਜੀਜੇ ਤੇ ਭੈਣ ਦੇ ਕੀਤੇ ਕਤਲ ਨੂੰ ਲੈ ਕੇ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

ਪਰਿਵਾਰ ਨੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਉਕਤ ਵਿਅਕਤੀ ਨਾਲ ਗੱਲ ਕੀਤੀ ਤਾਂ ਉਹ ਧਮਕੀਆਂ ਦੇਣ ਲੱਗਾ ਜਿਸ ਉਪਰੰਤ ਉਨ੍ਹਾਂ ਵੱਲੋਂ ਪੁਲਸ ਨੂੰ ਪੂਰੀ ਘਟਨਾ ਦੀ ਲਿਖ਼ਤੀ ਸ਼ਿਕਾਇਤ ਕੀਤੀ ਗਈ ਪਰੰਤੂ ਉਨ੍ਹਾਂ 'ਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਤੇ ਗਰੀਬ ਪਰਿਵਾਰ ਹੋਣ ਕਰਕੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਜੇਕਰ ਸਥਾਨਕ ਪੁਲਸ ਵੱਲੋਂ ਦੋਸ਼ੀ ਖਿਲਾਫ਼ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਗੁਹਾਰ ਲਗਾਉਣਗੇ।

ਇਹ ਵੀ ਪੜ੍ਹੋ : ਭਾਖੜਾ ਦੇ ਠਾਠਾਂ ਮਾਰਦੇ ਪਾਣੀ ’ਚ 17 ਸਾਲਾ ਕੁੜੀ ਨੇ ਮਾਰੀ ਛਾਲ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਸਭ ਦੇ ਹੋਸ਼

ਮਾਮਲੇ ਦੀ ਜਾਂਚ ਕੀਤੀ ਜਾ ਰਹੀ : ਥਾਣਾ ਮੁਖੀ

ਉਧਰ ਮਾਮਲੇ ਸਬੰਧੀ ਭਵਾਨੀਗੜ੍ਹ ਥਾਣੇ ਦੇ ਐੱਸ. ਐੱਸ. ਓ. ਇੰਸਪੈਕਟਰ ਅਜੈ ਕੁਮਾਰ ਨੇ ਆਖਿਆ ਕਿ ਪੁਲਸ ਕੇਸ ਦੀ ਜਾਂਚ ਜੁਟੀ ਹੋਈ ਹੈ। ਅੱਜ ਵੀ ਮੌਕੇ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਪੁਲਸ ਨੇ ਫਿਲਹਾਲ 751 ਦੀ ਕਾਰਵਾਈ ਕਰਕੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਜਾਂਚ ਉਪਰੰਤ ਮਾਮਲੇ ਸਬੰਧੀ ਢੁੱਕਵੀਂ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਇਨਸਾਨੀਅਤ ਸ਼ਰਮਸਾਰ, ਘਰੋਂ ਸੈਰ ਕਰਨ ਗਈ 15 ਸਾਲਾ ਕੁੜੀ ਨਾਲ 4 ਮੁੰਡਿਆਂ ਵੱਲੋਂ ਗੈਂਗਰੇਪ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News