ਹਨੀਟਰੈਪ ’ਚ ਫਸਿਆ ਭਾਰਤੀ ਫੌਜ ਦਾ ਜਵਾਨ, ISI ਦੀ ਮਹਿਲਾ ਅਧਿਕਾਰੀ ਨੂੰ ਭੇਜ ਦਾ ਸੀ ਫੌਜ ਦੇ ਰਾਜ

Saturday, Oct 23, 2021 - 11:12 PM (IST)

ਹਨੀਟਰੈਪ ’ਚ ਫਸਿਆ ਭਾਰਤੀ ਫੌਜ ਦਾ ਜਵਾਨ, ISI ਦੀ ਮਹਿਲਾ ਅਧਿਕਾਰੀ ਨੂੰ ਭੇਜ ਦਾ ਸੀ ਫੌਜ ਦੇ ਰਾਜ

ਅੰਮ੍ਰਿਤਸਰ(ਸੰਜੀਵ)- ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਮਹਿਲਾ ਅਧਿਕਾਰੀ ਸਾਦਰਾ ਖਾਨ ਦੇ ਹਨੀਟਰੈਪ ’ਚ ਫਸੇ ਫੌਜ ਦੇ ਜਵਾਨ ਕੁਨਾਲ ਕੁਮਾਰ ਨੂੰ ਅੱਜ ਪੰਜਾਬ ਦੇ ਖੁਫ਼ੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਫਿਰੋਜ਼ਪੁਰ ਕੈਂਟ ਤੋਂ ਗ੍ਰਿਫਤਾਰ ਕੀਤਾ ਹੈ। ਕੁਨਾਲ ਕੁਮਾਰ ਲਗਾਤਾਰ ਪਾਕਿਸਤਾਨ ਨੂੰ ਭਾਰਤੀ ਫੌਜ ਦੇ ਰਾਜ ਭੇਜ ਰਿਹਾ ਸੀ। ਐੱਸ. ਐੱਸ. ਓ. ਸੀ. ਦੀ ਟੀਮ ਅੱਜ ਕੁਨਾਲ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਦੇ ਬਾਅਦ ਪੁਲਸ ਰਿਮਾਂਡ ’ਤੇ ਲਵੇਗੀ।

ਇਹ ਵੀ ਪੜ੍ਹੋ- ਖ਼ਰਾਬ ਮੌਸਮ 'ਚ ਚੰਦਰਮਾ ਦੇ ਦਰਸ਼ਨ ਨਾ ਹੋਣ ਤਾਂ ਇੰਝ ਦਿਓ ਚੰਦਰਮਾ ਨੂੰ ਅਰਘ
ਕਿਸ ਤਰ੍ਹਾਂ ਫਸਿਆ ਕੁਨਾਲ ਆਈ. ਐੱਸ. ਆਈ. ਦੇ ਚੁੰਗਲ ’ਚ

ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ’ਚ ਤਾਇਨਾਤ ਮਹਿਲਾ ਅਧਿਕਾਰੀ ਸਾਦਰਾ ਖਾਨ ਨੇ 2020 ’ਚ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਕੁਨਾਲ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣੇ ਹਨੀਟਰੈਪ ’ਚ ਫਸਾ ਲਿਆ। ਗੁਜਰਾਤ ਦੇ ਪੰਚ ਮਹਿਲ ਜ਼ਿਲੇ ਦੇ ਦਮਨੋਦ ਦਾ ਰਹਿਣ ਵਾਲਾ ਕੁਨਾਲ ਬੀਤੇ ਕਰੀਬ ਡੇਢ ਸਾਲ ਤੋਂ ਭਾਰਤੀ ਫੌਜ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨ ਨੂੰ ਭੇਜ ਰਿਹਾ ਸੀ। ਕੁਨਾਲ ਸ਼ਾਦਰਾ ਨਾਲ ਲਗਾਤਾਰ ਵ੍ਹਟਸਐਪ ਰਾਹੀਂ ਸੰਪਰਕ ’ਚ ਰਹਿੰਦਾ ਸੀ। ਕੁਨਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤੀ ਫੌਜ ਦੇ ਅਧਿਕਾਰੀ ਵੀ ਪੂਰੀ ਹਰਕਤ ’ਚ ਆ ਚੁੱਕੇ ਹਨ। ਅੱਜ ਬਾਅਦ ਦੁਪਹਿਰ ਗ੍ਰਿਫਤਾਰ ਕੀਤੇ ਗਏ ਕੁਨਾਲ ਦੇ ਟਿਕਾਣਿਆਂ ਦੀ ਤਲਾਸ਼ੀ ਦੇ ਬਾਅਦ ਉਸ ਦੇ ਮੋਬਾਇਲ ਨੂੰ ਵੀ ਸਕੈਨ ਕੀਤਾ ਗਿਆ ਅਤੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਹੁਣ ਤੱਕ ਕੁਨਾਲ ਆਈ. ਐੱਸ. ਆਈ ਨੂੰ ਕੀ-ਕੀ ਜਾਣਕਾਰੀਆਂ ਉਪਲਬਧ ਕਰਵਾ ਚੁੱਕਿਆ ਹੈ।

ਇਹ ਕਹਿਣਾ ਹੈ ਪੁਲਸ ਦਾ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੁਨਾਲ ਨੂੰ ਫਿਰੋਜ਼ਪੁਰ ਕੈਂਟ ਤੋਂ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਲਿਆਇਆ ਗਿਆ ਹੈ। ਕੱਲ ਸਵੇਰੇ ਉਸ ਨੂੰ ਅਦਾਲਤ ’ਚ ਪੇਸ਼ ਕਰਨ ਦੇ ਬਾਅਦ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।


author

Bharat Thapa

Content Editor

Related News