ਪੁਲਸ ਮੁਲਾਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਅਹਿਮ ਗੱਲ! ਹੁਣ ਪੁੱਛਿਆ ਜਾਵੇਗਾ ਕਾਰਨ

Monday, Apr 14, 2025 - 09:50 AM (IST)

ਪੁਲਸ ਮੁਲਾਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਅਹਿਮ ਗੱਲ! ਹੁਣ ਪੁੱਛਿਆ ਜਾਵੇਗਾ ਕਾਰਨ

ਚੰਡੀਗੜ੍ਹ (ਸੁਸ਼ੀਲ) : ਕਾਂਸਟੇਬਲ ਤੋਂ ਲੈ ਕੇ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ. ਆਰ. ਐੱਸ. (ਸਵੈ-ਇੱਛਤ ਸੇਵਾਮੁਕਤੀ) ਲੈਣਾ ਚਾਹੁੰਦੇ ਹਨ। ਚੰਡੀਗੜ੍ਹ ਪੁਲਸ ਵਿਭਾਗ ਦੇ ਕਰੀਬ 250 ਪੁਲਸ ਮੁਲਾਜ਼ਮਾਂ ਨੇ ਵੀ. ਆਰ. ਐੱਸ. ਲਈ ਅਰਜ਼ੀ ਦਿੱਤੀ ਹੈ। ਹਰ ਮਹੀਨੇ ਕਰੀਬ 10 ਪੁਲਸ ਮੁਲਾਜ਼ਮ ਵੀ. ਆਰ. ਐੱਸ. ਲੈ ਰਹੇ ਹਨ। ਜ਼ਿਆਦਾਤਰ ਪੁਲਸ ਮੁਲਾਜ਼ਮ ਵੀ. ਆਰ. ਐੱਸ. ਲੈਣ ਦੇ ਪਰਿਵਾਰਕ ਅਤੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਰਹੇ ਹਨ, ਪਰ ਹੁਣ ਉੱਚ ਅਧਿਕਾਰੀ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਤੋਂ ਵੀ (ਵੀ. ਆਰ. ਐੱਸ.) ਦਾ ਕਾਰਨ ਪੁੱਛਣਗੇ। ਪਿਛਲੇ 2 ਸਾਲਾਂ ਵਿਚ ਸਭ ਤੋਂ ਵੱਧ ਸਵੈ-ਇੱਛਤ ਸੇਵਾਮੁਕਤੀ ਪੁਲਸ ਮੁਲਾਜ਼ਮਾਂ ਨੇ ਲਈ ਹੈ।

ਇਹ ਵੀ ਪੜ੍ਹੋ : ਪੰਜਾਬ ਖ਼ਿਲਾਫ਼ ਵੱਡੀ ਸਾਜ਼ਿਸ਼! ਵੱਡੀ ਮਾਤਰਾ 'ਚ ਲੱਭਿਆ RDX, DGP ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ

ਪਹਿਲਾਂ ਚੰਡੀਗੜ੍ਹ ਪੁਲਸ ਵਿਭਾਗ ਦੇ ਪੁਲਸ ਕਰਮਚਾਰੀ 58 ਸਾਲ ਦੀ ਉਮਰ ਵਿਚ ਸੇਵਾਮੁਕਤ ਹੁੰਦੇ ਸਨ ਪਰ ਕੇਂਦਰੀ ਨਿਯਮ ਲਾਗੂ ਹੋਣ ਤੋਂ ਬਾਅਦ ਸੇਵਾਮੁਕਤੀ ਦੀ ਉਮਰ ਵਧਾ ਕੇ 60 ਸਾਲ ਕਰ ਦਿੱਤੀ ਗਈ ਹੈ। ਦਿਨਾਂ ਦੇ ਅਖ਼ੀਰ 'ਚ ਪੁਲਸ ਮੁਲਾਜ਼ਮ ਸਹੀ ਢੰਗ ਨਾਲ ਸੇਵਾਮੁਕਤ ਹੋਣਾ ਚਾਹੁੰਦੇ ਹਨ। ਇਸ ਲਈ ਪੁਲਸ ਮੁਲਾਜ਼ਮ ਵੀ. ਆਰ. ਐੱਸ. ਲੈ ਕੇ ਸੇਵਾਮੁਕਤ ਹੋਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਸੇਵਾਮੁਕਤੀ ਦੇ ਸਮੇਂ ਪੁਲਸ ਮੁਲਾਜ਼ਮਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ। ਉਨ੍ਹਾਂ ਨੂੰ ਪੁਲਸ ਸਟੇਸ਼ਨ 'ਚ ਆਪਣੀ ਤਾਇਨਾਤੀ ਦੌਰਾਨ ਕੰਮ ਕਰਨਾ ਪੈਂਦਾ ਹੈ। ਕਈ ਪੁਲਸ ਮੁਲਾਜ਼ਮਾਂ ਨੂੰ ਤਾਂ ਮਾਮਲੇ ਦਰਜ ਕਰਨ ਵੀ ਨਹੀਂ ਆਉਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੇ ਫਿਰ ਬਦਲੀ ਕਰਵਟ, ਆਉਣ ਵਾਲੇ 10 ਦਿਨਾਂ ’ਚ ਪਵੇਗੀ ਤੇਜ਼ ਲੂ, ਤਾਪਮਾਨ ਹੋਵੇਗਾ 45 ਤੋਂ ਪਾਰ
44 ਪੁਲਸ ਮੁਲਾਜ਼ਮਾਂ ਨੇ ਮੰਗੀ ਸੀ ਵੀ. ਆਰ. ਐੱਸ.
ਸੈਕਟਰ-39 ਦੇ ਐਡੀਸ਼ਨਲ ਐੱਸ. ਐੱਚ. ਓ. ਨਵੀਨ ਫੋਗਾਟ ਅਤੇ ਹੋਰ ਪੁਲਸ ਮੁਲਾਜ਼ਮਾਂ ਖ਼ਿਲਾਫ਼ 1 ਕਰੋੜ ਰੁਪਏ ਦੀ ਲੁੱਟ ਦਾ ਮਾਮਲਾ ਦਰਜ ਹੋਣ ਤੋਂ ਬਾਅਦ 44 ਪੁਲਸ ਮੁਲਾਜ਼ਮਾਂ ਨੇ ਵੀ. ਆਰ. ਐੱਸ. ਲਈ ਅਰਜ਼ੀ ਦਿੱਤੀ ਸੀ। 2024 ਵਿਚ ਕਰੀਬ 15 ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਰਿਸ਼ਵਤਖੋਰੀ ਦੇ ਮਾਮਲਿਆਂ ਵਿਚ ਫੜ੍ਹੇ ਗਏ ਪੁਲਸ ਮੁਲਾਜ਼ਮਾਂ ਨੂੰ ਸਿੱਧੇ ਤੌਰ ’ਤੇ ਡਿਸਮਿਸ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਇੱਕ-ਇੱਕ ਕਰਕੇ ਵੀ. ਆਰ. ਐੱਸ. ਮੰਗੀ ਸੀ।
ਹਰ ਮਹੀਨੇ ਪੁਲਸ ਮੁਲਾਜ਼ਮਾਂ ਨੇ ਲਈ ਵੀ. ਆਰ. ਐੱਸ.
ਚੰਡੀਗੜ੍ਹ ਪੁਲਸ ਵਿਚ ਤਾਇਨਾਤ 24 ਪੁਲਸ ਮੁਲਾਜ਼ਮ 28 ਫਰਵਰੀ ਨੂੰ ਸੇਵਾਮੁਕਤ ਹੋ ਗਏ। ਉਨ੍ਹਾਂ ਨੇ ਰਸਮੀ ਤੌਰ ’ਤੇ ਅਧਿਕਾਰੀਆਂ ਨੂੰ ਲਿਖ਼ਤੀ ਰੂਪ ਵਿਚ ਸੂਚਿਤ ਕੀਤਾ ਕਿ ਉਹ ਹੁਣ ਨੌਕਰੀ ਜਾਰੀ ਨਹੀਂ ਰੱਖਣਾ ਚਾਹੁੰਦੇ। ਵੀ. ਆਰ. ਐੱਸ. ਲੈਣ ਵਾਲੇ 6 ਇੰਸਪੈਕਟਰਾਂ ਵਿਚ ਸੁਸ਼ੀਲ ਕੁਮਾਰ, ਦਲਬੀਰ ਸਿੰਘ, ਚੰਦਰਮੋਹਨ, ਅਮਰੀਕ ਸਿੰਘ, ਦਿਨੇਸ਼ ਕੁਮਾਰ ਅਤੇ ਸ਼ਮਸ਼ੇਰ ਸਿੰਘ ਸ਼ਾਮਲ ਹਨ। ਜਦੋਂਕਿ ਏ. ਐੱਸ. ਆਈ. ਪਰਵਿੰਦਰ ਕੌਰ, ਕੁਲਵਿੰਦਰ ਸਿੰਘ ਅਤੇ ਰਾਮ ਕਰਨ ਨੇ ਵੀ (ਵੀ. ਆਰ. ਐੱਸ.) ਮੰਗੀ। ਇਨ੍ਹਾਂ ਲੋਕਾਂ ਨੇ ਨੌਕਰੀ ਛੱਡਣ ਦੇ ਪਿੱਛੇ ਪਰਿਵਾਰਕ ਅਤੇ ਨਿੱਜੀ ਕਾਰਨ ਦੱਸੇ। ਇਸ ਤੋਂ ਇਲਾਵਾ ਮਾਰਚ ਦੇ ਮਹੀਨੇ ਵਿਚ ਕਰੀਬ 12 ਪੁਲਸ ਮੁਲਾਜ਼ਮਾਂ ਨੇ ਵੀ. ਆਰ. ਐੱਸ. ਲਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News