ਜਲੰਧਰ ਵਿਖੇ ਸੌਸ ਬਣਾਉਣ ਵਾਲੀ ਫੈਕਟਰੀ ''ਚ ਹੋਇਆ ਧਮਾਕਾ, ਇਕ ਮਜਦੂਰ ਦੀ ਮੌਤ

Saturday, Aug 26, 2023 - 05:52 PM (IST)

ਜਲੰਧਰ ਵਿਖੇ ਸੌਸ ਬਣਾਉਣ ਵਾਲੀ ਫੈਕਟਰੀ ''ਚ ਹੋਇਆ ਧਮਾਕਾ, ਇਕ ਮਜਦੂਰ ਦੀ ਮੌਤ

ਜਲੰਧਰ (ਵਰੁਣ)- ਜਲੰਧਰ ਦੇ ਫੋਕਲ ਪੁਆਇੰਟ ਸਥਿਤ ਦੇਰ ਰਾਤ ਸੌਸ ਬਣਾਉਣ ਵਾਲੀ ਐੱਚ. ਆਰ. ਫੈਕਟਰੀ ਵਿਚ ਸ਼ਾਰਟ ਸਰਕਿਟ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕਾ ਹੋਣ ਤੋਂ ਬਾਅਦ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਫੈਕਟਰੀ ਬੰਦ ਕਰਨ ਤੋਂ ਪਹਿਲਾਂ ਸਫ਼ਾਈ ਕਰ ਰਹੇ ਦੋ ਮਜ਼ਦੂਰ ਅੱਗ ਦੀ ਲਪੇਟ ਵਿਚ ਆ ਗਏ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ ਜਦਕਿ ਦੂਜੇ ਮਜਦੂਰ ਨੂੰ ਟਾਂਡਾ ਰੋਡ 'ਤੇ ਸਥਿਤ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ-  ਗਾਣਾ ਸ਼ੂਟ ਕਰਨ ਬਹਾਨੇ ਕੁੜੀ ਨੂੰ ਸੱਦਿਆ ਜਲੰਧਰ, ਅਸ਼ਲੀਲ ਵੀਡੀਓ ਬਣਾ ਕਰ ਦਿੱਤਾ ਵੱਡਾ ਕਾਂਡ

ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਦੇਰ ਰਾਤ ਹਨੇਰੀ ਚੱਲਣ ਕਾਰਨ ਫੈਕਟਰੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਫੈਕਟਰੀ ਸ਼ੁਰੂ ਨਹੀਂ ਹੋਈ ਸੀ ਅਤੇ ਇਥੇ ਹਰ ਰੋਜ਼ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਦੋ ਮਜ਼ਦੂਰ ਸਫ਼ਾਈ ਕਰਕੇ ਦੇਰ ਰਾਤ ਫੈਕਟਰੀ ਬੰਦ ਕਰ ਦਿੰਦੇ ਸਨ। 

ਇਹ ਵੀ ਪੜ੍ਹੋ-  ਜਲੰਧਰ: ਆਨਲਾਈਨ ਨੂਡਲਜ਼ ਮੰਗਵਾ ਕੇ ਖਾਣ ਵਾਲੇ ਹੋ ਜਾਣ ਸਾਵਧਾਨ, ਹੁਣ ਨਿਕਲਿਆ ਮਰਿਆ ਹੋਇਆ ਚੂਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News