ਅੰਮ੍ਰਿਤਸਰ ਦੀ ਸਬਜ਼ੀ ਮੰਡੀ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਰੇਟ ਵਪਾਰੀ

Saturday, Apr 09, 2022 - 09:51 AM (IST)

ਅੰਮ੍ਰਿਤਸਰ ਦੀ ਸਬਜ਼ੀ ਮੰਡੀ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਰੇਟ ਵਪਾਰੀ

ਅੰਮ੍ਰਿਤਸਰ (ਜਸ਼ਨ)- ਅੰਮ੍ਰਿਤਸਰ ਸਥਿਤ ਪ੍ਰਸਿੱਧ ਵੱਲਾ ਸਬਜ਼ੀ ਮੰਡੀ ’ਚ ਇਕ ਕਰੇਟ ਵਪਾਰੀ ਨੂੰ 4 ਅਣਪਛਾਤੇ ਨੌਜਵਾਨਾਂ ਨੇ ਤੇਜ਼ ਹਥਿਆਰਾਂ ਨਾਲ ਵੱਢ ਦਿੱਤਾ। ਉਕਤ ਵਪਾਰੀ ਦਾ ਨਾਂ ਯਸ਼ਪਾਲ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਅਣਪਛਾਤੇ ਨੌਜਵਾਨਾਂ ਨੇ ਉਸ ’ਤੇ ਕੀਤਾ ਹੈ। ਯਸ਼ਪਾਲ ਦੇ ਸਿਰ ’ਤੇ ਕਾਫ਼ੀ ਸੱਟਾਂ ਲੱਗੀਆਂ ਹੋਈਆ ਹਨ, ਜਿਸ ਕਾਰਨ ਉਹ ਗੰਭੀਰ ਤੌਰ ਨਾਲ ਜ਼ਖ਼ਮੀ ਹੈ।

ਪੜ੍ਹੋ ਇਹ ਵੀ ਖ਼ਬਰ -  ਕ੍ਰਿਕਟ ਦੇ ਮਹਾਰਥੀ ਨਵਜੋਤ ਸਿੱਧੂ ਤੇ ਇਮਰਾਨ ਖਾਨ ਆਖਿਰ ਕਿਉਂ ਸਿਆਸਤ ’ਚ ਹੋ ਗਏ ਫਲਾਪ

ਜ਼ਖ਼ਮੀ ਯਸ਼ਪਾਲ ਦੇ ਭਰਾ ਕਰਨ ਨੇ ਦੱਸਿਆ ਕਿ ਵੱਲਾ ਸਬਜ਼ੀ ਮੰਡੀ ’ਚ ਉਨ੍ਹਾਂ ਦਾ ਕਰੇਟ ਦਾ ਕੰਮ ਹੈ। ਸਵੇਰੇ ਤੜਕੇ ਉਹ ਗੱਡੀਆਂ ਤੋਂ ਕਰੇਟ ਨੂੰ ਉਤਾਰ ਰਹੇ ਸਨ ਕਿ ਉਸ ਦੌਰਾਨ 4 ਅਣਪਛਾਤੇ ਨੌਜਵਾਨਾਂ ਕੁਝ ਬੋਲੇ ਬਿਨਾਂ ਹੀ ਯਸ਼ਪਾਲ ’ਤੇ ਹਮਲਾ ਬੋਲ ਦਿੱਤਾ। ਤੇਜ਼ਧਾਰਾਂ ਹਥਿਆਰਾਂ ਨਾਲ ਵਾਰ ਕਰ ਕੇ ਉਸ ਦੇ ਸਿਰ ’ਚ ਸੱਟਾਂ ਮਾਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।  ਇਸ ਤੋਂ ਇਲਾਵਾ ਹਮਲਾਵਰਾਂ ਨੇ ਵਾਰਦਾਤ ਦੌਰਾਨ ਮੌਕੇ ’ਤੇ ਖੜ੍ਹੇ ਹੋਰ ਲੋਕਾਂ ’ਤੇ ਵੀ ਹਮਲਾ ਕੀਤਾ ਤੇ ਗੱਡੀਆਂ ਦੀ ਭੰਨਤੋੜ ਕੀਤੀ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ

ਕਰਨ ਨੇ ਦੱਸਿਆ ਕਿ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸਬਜ਼ੀ ਮੰਡੀ ’ਚ ਹੀ ਇਕ ਵਪਾਰੀ ਨਾਲ ਚੱਲ ਰਹੀ ਸੀ। ਉਕਤ ਵਪਾਰੀ ਨੇ ਪਿਛਲੇ ਸਾਲ ਉਨ੍ਹਾਂ ਦੇ ਕੁਝ ਕਰੇਟ ਚੋਰੀ ਕੀਤੇ ਸਨ, ਜਿਸ ਕਾਰਨ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਸਿੱਧੇ ਤੌਰ ’ਤੇ ਉਕਤ ਵਪਾਰੀ ’ਤੇ ਹੀ ਦੋਸ਼ ਲਾਇਆ ਹੈ ਕਿ ਯਸ਼ਪਾਲ ’ਤੇ ਉਨ੍ਹਾਂ ਨੇ ਹੀ ਅਣਪਛਾਤੇ ਨੌਜਵਾਨ ਭੇਜ ਕੇ ਹਮਲਾ ਕਰਵਾਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਪੁਲਸ ਦੇ ਹੱਥ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਲੱਗ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ


author

rajwinder kaur

Content Editor

Related News