ਡੁੱਬਦੇ ਬੱਚਿਆਂ ਨੂੰ ਬਚਾਉਣ ਵਾਲੇ ਮ੍ਰਿਤਕ ਨੌਜਵਾਨ ਦੀ ਕੁਰਬਾਨੀ ਨੂੰ ਸੁਖਬੀਰ ਬਾਦਲ ਨੇ ਕੀਤਾ ਸਲਾਮ

8/8/2020 1:32:49 PM

ਅੰਮ੍ਰਿਤਸਰ : ਗੁਰਦਾਸਪੁਰ ਦੇ ਛੀਨਾ ਰੇਲਵਾਲਾ ਦੇ ਨੌਜਵਾਨ ਮਨਜੀਤ ਸਿੰਘ ਦੀ ਅਮਰੀਕਾ ਦੇ ਕਿੰਗੜ ਰਿਵਰ 'ਚ ਤਿੰਨ ਮੈਕਸੀਕਨ ਮੂਲ ਦੇ ਡੁੱਬ ਰਹੇ ਬੱਚਿਆਂ ਨੂੰ ਬਚਾਉਂਦੇ ਹੋਏ ਮੌਤ ਹੋ ਗਈ। ਮਨਜੀਤ ਦੀ ਇਸ ਬਹਾਦਰੀ ਨੂੰ ਪੂਰਾ ਪੰਜਾਬ ਸਲਾਮ ਕਰ ਰਿਹਾ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ ਪੇਜ਼ 'ਤੇ ਪੋਸਟ ਪਾਉਂਦਿਆਂ ਜਿਥੇ ਮਨਜੀਤ ਦੀ ਬਹਾਦਰੀ ਨੂੰ ਸਲਾਮ ਕੀਤਾ ਉਥੇ ਹੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। 

ਇਹ ਵੀ ਪੜ੍ਹੋਂ : ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਮੁੜ ਦੁਹਰਾਇਆ ਵਿਵਾਦਿਤ ਬਿਆਨ
PunjabKesariਸੁਖਬੀਰ ਬਾਦਲ ਨੇ ਲਿਖਿਆ 'ਗੁਰਦਾਸਪੁਰ ਦੇ ਛੀਨਾ ਰੇਲਵਾਲਾ ਦੇ ਮਨਜੀਤ ਸਿੰਘ ਦੇ ਅਟੁੱਟ ਹੌਸਲੇ ਅਤੇ ਜਜ਼ਬੇ ਨੂੰ ਮੈਂ ਸਲਾਮ ਕਰਦਾ ਹਾਂ, ਜਿਸ ਨੇ ਬੁੱਧਵਾਰ ਸ਼ਾਮ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿਖੇ 3 ਬੱਚਿਆਂ ਨੂੰ ਡੁੱਬਣ ਤੋਂ ਬਚਾ ਲਿਆ, ਪਰ ਇਸੇ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਬਹਾਦਰ ਪੁੱਤਰ ਦੇ ਹੌਸਲੇ ਅੱਗੇ ਸਾਰੀ ਮਨੁੱਖਤਾ ਸੀਸ ਝੁਕਾਉਂਦੀ ਹੈ। ਮਨਜੀਤ ਦੇ ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਹਾਂ।'

ਇਹ ਵੀ ਪੜ੍ਹੋਂ : ਨਾਬਾਲਗ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾ ਕੀਤਾ ਵਿਆਹ ਤੋਂ ਇਨਕਾਰ, ਮਿਲੀ ਖੌਫ਼ਨਾਕ ਸਜ਼ਾ
PunjabKesariਇਸੇ ਤਰ੍ਹਾ ਬੀਬਾ ਬਾਦਲ ਨੇ ਲਿਖਿਆ 'ਗੁਰਦਾਸਪੁਰ ਦੇ ਛੀਨਾ ਰੇਲਵਾਲਾ ਦੇ 29 ਸਾਲਾ ਨੌਜਵਾਨ ਮਨਜੀਤ ਸਿੰਘ ਦੀ ਬਹਾਦਰੀ ਅਤੇ ਨਿਰਸੁਆਰਥ ਕੁਰਬਾਨੀ ਨੇ ਮੇਰੇ ਦਿਲ ਨੂੰ ਛੂਹਿਆ ਹੈ, ਜਿਸ ਨੇ ਅਮਰੀਕਾ ਦੇ ਕੈਲੀਫੋਰਨੀਆ ਵਿਖੇ 3 ਬੱਚਿਆਂ ਨੂੰ ਕਿੰਗਜ਼ ਨਦੀ ਵਿੱਚ ਡੁੱਬਣ ਤੋਂ ਬਚਾਉਂਦੇ ਹੋਏ ਆਪਣੀ ਜਾਨ ਦਿੱਤੀ। ਮਨਜੀਤ ਸਿੰਘ ਦੇ ਪਰਿਵਾਰ ਨਾਲ ਮੈਨੂੰ ਦਿਲੀ ਹਮਦਰਦੀ ਹੈ। ਸਿੱਖ ਕੌਮ, ਪੰਜਾਬ ਅਤੇ ਸਮੁੱਚਾ ਭਾਰਤ ਦੇਸ਼ ਮਨੁੱਖਤਾ ਦੇ ਇਸ ਨਾਇਕ ਨੂੰ ਸਲਾਮ ਕਰਦੇ ਹਨ।'


Baljeet Kaur

Content Editor Baljeet Kaur