ਪੰਜਾਬ ਦਾ ਇਹ ਵੱਡਾ ਜ਼ਿਲ੍ਹਾ ਖ਼ਤਰੇ ਦੇ ਸਾਏ ਹੇਠ, 12 ਤੋਂ ਵੱਧ ਪਿੰਡਾਂ 'ਚ ਲਗਾਤਾਰ ਚੱਲ ਰਹੀ...
Tuesday, Dec 02, 2025 - 11:56 AM (IST)
ਅੰਮ੍ਰਿਤਸਰ (ਨੀਰਜ)-ਇਕ ਪਾਸੇ ਜਿਥੇ ਬੀ. ਐੱਸ. ਐੱਫ. ਨੇ ਜੇ. ਸੀ. ਪੀ. ਅਟਾਰੀ ਸਰਹੱਦ ਅਤੇ ਬੀ. ਐੱਸ. ਐੱਫ. ਹੈੱਡਕੁਆਰਟਰ ਖਾਸਾ ਵਿਖੇ ਆਪਣਾ 61ਵਾਂ ਸਥਾਪਨਾ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ, ਉਥੇ ਹੀ ਅੰਮ੍ਰਿਤਸਰ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ ਚਾਰ ਸਰਹੱਦੀ ਪਿੰਡਾਂ ਵਿਚ ਡਰੋਨਾਂ ਦੀ ਮੂਵਮੈਂਟ ਹੋਈ ਹੈ। ਇਸ ਵਿਚ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ ਬੀ. ਐੱਸ. ਐੱਫ ਨੇ 7 ਕਰੋੜ ਰੁਪਏ ਦੀ ਹੈਰੋਇਨ, ਇਕ ਡਰੋਨ, ਇਕ ਪਿਸਤੌਲ ਨਾਲ 6 ਕਾਰਤੂਸ, ਪਿਸਤੌਲ ਪਾਰਟ ਅਤੇ 120 ਗ੍ਰਾਮ ਅਫੀਮ ਜ਼ਬਤ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 2, 3, 4 ਤੇ 5 ਨੂੰ ਕਈ ਜ਼ਿਲ੍ਹਿਆਂ 'ਚ...
ਕੇਸ ਨੰਬਰ 1 : ਪਹਿਲੇ ਮਾਮਲੇ ਵਿਚ ਜੇ. ਸੀ. ਪੀ. ਅਟਾਰੀ ਸਰਹੱਦ ਨੇੜੇ ਇਕ ਸਰਹੱਦੀ ਪਿੰਡ ਕਾਹਨਗੜ੍ਹ ਦੇ ਖੇਤਾਂ ਵਿਚ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ 529 ਗ੍ਰਾਮ ਹੈਰੋਇਨ ਦਾ ਇਕ ਪੈਕੇਟ, ਜਿਸ ਨਾਲ ਪਿਸਟਲ ਪਾਰਟੀ ਅਤੇ ਇਕ ਖਾਲੀ ਮੈਗਜ਼ੀਨ ਜ਼ਬਤ ਕੀਤਾ ਗਿਆ। ਸਰਹੱਦੀ ਪਿੰਡ ਕਾਹਨਗੜ੍ਹ ਦੀ ਗੱਲ ਕਰੀਏ ਤਾਂ ਇਹ ਰਿਟਰੀਟ ਸਮਾਰੋਹ ਸਥਾਨ ਤੋਂ ਲਗਭਗ 300 ਮੀਟਰ ਨੇੜੇ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ ਨੇ ਲਈ ਜਾਨ, ਸੜਕ 'ਤੇ ਵਿੱਛੀਆਂ ਲਾਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਕੇਸ ਨੰਬਰ 2 : ਦੂਜੇ ਮਾਮਲੇ ਵਿਚ ਬੀ. ਐੱਸ. ਐੱਫ. ਨੇ ਸਰਹੱਦੀ ਪਿੰਡ ਧਨੋਏ ਕਲਾਂ ਵਿਚ ਇਕ ਪਿਸਟਲ, ਛੇ ਜ਼ਿੰਦਾ ਕਾਰਤੂਸ ਅਤੇ 120 ਗ੍ਰਾਮ ਅਫੀਮ ਜ਼ਬਤ ਕੀਤੀ। ਅੰਮ੍ਰਿਤਸਰ ਦਾ ਇਹ ਸਰਹੱਦੀ ਪਿੰਡ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਲਈ ਸਭ ਤੋਂ ਬਦਨਾਮ ਪਿੰਡਾਂ ਵਿਚੋਂ ਇਕ ਹੈ, ਜਿਥੇ ਡਰੋਨ ਦੀ ਮੂਵਮੈਂਟ ਬਹੁਤ ਜ਼ਿਆਦਾ ਹੁੰਦੀ ਰਹਿੰਦੀ ਹੈ, ਫਿਰ ਵੀ ਸਮੱਗਲਰਾਂ ਦਾ ਕੋਈ ਅਤਾ-ਪਤਾ ਨਹੀਂ ਲੱਗ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ
ਕੇਸ ਨੰਬਰ 3 : ਤੀਜੇ ਮਾਮਲੇ ਵਿਚ ਬੀ. ਐੱਸ. ਐੱਫ ਨੇ ਸਰਹੱਦੀ ਪਿੰਡ ਅੱਲ੍ਹਾ ਬਖਸ਼ ਦੇ ਇਲਾਕੇ ’ਚੋਂ 527 ਗ੍ਰਾਮ ਹੈਰੋਇਨ ਦਾ ਇਕ ਪੈਕੇਟ ਜ਼ਬਤ ਕੀਤਾ। ਇਸ ਪੈਕੇਟ ਨਾਲ ਲੈਮਿਨੇਸ਼ਨ ਸਟਿੱਕਸ ਲਗਾਈ ਗਈ ਸੀ, ਤਾਂ ਜੋ ਰਾਤ ਦੇ ਸਮੇਂ ਸਮੱਗਲਰ ਹੈਰੋਇਨ ਦੇ ਪੈਕੇਟ ਨੂੰ ਰੋਸ਼ਨੀ ਨਾਲ ਆਸਾਨੀ ਨਾਲ ਚੁੱਕ ਸਕਣ। ਇਸ ਪਿੰਡ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਡਰੋਨ ਦੀ ਮੂਵਮੈਂਟ ਕਾਫੀ ਜ਼ਿਆਦਾ ਹੋ ਰਹੀ ਹੈ ਪਰ ਸਮੱਗਲਰਾਂ ਦਾ ਕੋਈ ਅਤਾ-ਪਤਾ ਨਹੀਂ ਲੱਗ ਰਿਹਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਪੁਲਸ ਸਟੇਸ਼ਨ ਦੇ ਬਾਹਰ ਗ੍ਰੇਨੇਡ ਸੁੱਟਣ ਵਾਲਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
ਕੇਸ ਨੰਬਰ 4 : ਚੌਥੇ ਮਾਮਲੇ ਵਿਚ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਇਕ ਟੀਮ ਨੇ ਸਰਹੱਦੀ ਪਿੰਡ ਨੇਸ਼ਟਾ, ਜੋ ਕਿ ਕੰਡਿਆਲੀ ਤਾਰ ਤੋਂ ਅੱਧਾ ਕਿਲੋਮੀਟਰ ਵੀ ਦੂਰ ਨਹੀਂ ਹੈ, ਉਥੇ ਇਕ ਮਿੰਨੀ ਪਾਕਿਸਤਾਨੀ ਡਰੋਨ ਨੂੰ ਜ਼ਬਤ ਕੀਤਾ ਹੈ। ਇਹ ਪਿੰਡ ਪੁਲਮੋਰਾ ਨਾਲ ਲੱਗਦਾ ਹੈ, ਜਿਥੇ ਆਏ ਦਿਨ ਡਰੋਨ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ ਪਰ ਜਿਥੇ ਸਰਗਰਮ ਸਮੱਗਲਰ ਸੁਰੱਖਿਆ ਏਜੰਸੀਆਂ ਦੇ ਸ਼ਿਕੰਜ਼ੇ ਵਿਚ ਨਹੀਂ ਆ ਰਹੇ ਹਨ।
ਡਰੋਨ ਮੂਵਮੈਂਟ ਲਈ ਬਾਰ-ਬਾਰ ਲੋਕੇਸ਼ਨ ਬਦਲ ਰਹੇ ਸਮੱਗਲਰ
ਅੰਮ੍ਰਿਤਸਰ ਵਿਚ 153 ਕਿਲੋਮੀਟਰ ਲੰਬੀ ਭਾਰਤ-ਪਾਕਿਸਤਾਨ ਸਰਹੱਦ ’ਤੇ 13 ਤੋਂ 14 ਸਰਹੱਦੀ ਪਿੰਡ ਹਨ, ਜਿਥੇ ਡਰੋਨਾਂ ਦੀ ਮੂਵਮੈਂਟ ਅਕਸਰ ਹੁੰਦੀ ਰਹਿੰਦੀ ਹੈ। ਹਾਲਾਂਕਿ ਜਿਵੇਂ ਹੀ ਬੀ. ਐੱਸ. ਐੱਫ ਇਨ੍ਹਾਂ ਪਿੰਡਾਂ ਵਿਚ ਆਪਣਾ ਜਾਲ ਵਿਛਾਉਂਦਾ ਹੈ, ਸਮੱਗਲਰ ਰਹੱਸਮਈ ਢੰਗ ਨਾਲ ਡਰੋਨ ਦੀ ਮੂਵਮੈਂਟ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭੇਜ ਰਹੇ ਹਨ। ਇਸ ਸਬੰਧ ਵਿਚ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਆਈ. ਜੀ. ਅਤੁਲ ਫੁਲਜੈਲੀ ਵੀ ਖੁਲਾਸਾ ਕਰ ਚੁੱਕੇ ਹਨ। ਸਮੱਗਲਰ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਕੇ ਡਰੋਨ ਦੀ ਮੂਵਮੈਂਟ ਕਰਵਾਉਂਦੇ ਹਨ ਤਾਂ ਜੋ ਬੀ. ਐੱਸ. ਐੱਫ ਦੇ ਟ੍ਰੈਪ ਤੋਂ ਨਿਕਲ ਸਕਣ। ਇਸ ਦੇ ਬਾਵਜੂਦ ਅਜੇ ਤੱਕ ਬੀ. ਐੱਸ. ਐੱਫ ਵਲੋਂ 275 ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ।
ਕੇਂਦਰੀ ਅਤੇ ਸੂਬਾ ਏਜੰਸੀਆਂ ਨੂੰ ਸਾਂਝੇ ਆਪ੍ਰੇਸ਼ਨ ਕਰਨ ਦੀ ਜ਼ਰੂਰਤ
ਭਾਰਤ-ਪਾਕਿਸਤਾਨ ਸਰਹੱਦ ’ਤੇ ਫਸਟ ਲਾਈਨ ਆਫ ਡਿਫੈਂਸ ਦੇ ਨਾਲ-ਨਾਲ ਦਿਹਾਤੀ ਪੁਲਸ ਦੀ ਸੈਕੇਂਡ ਲਾਈਨ ਆਫ ਡਿਫੈਂਸ ਵੀ ਕੰਮ ਰਹੀ ਹੈ। ਇਸ ਤੋਂ ਬਾਅਦ ਪੁਲਸ, ਜਿਸ ਨੂੰ ਥਰਡ ਲਾਈਨ ਆਫ ਡਿਫੈਂਸ ਵੀ ਮੰਨਿਆ ਜਾਂਦਾ ਹੈ। ਵੱਡੀ ਪ੍ਰਮੁੱਖਤਾ ਨਾਲ ਆਪਣਾ ਕੰਮ ਕਰ ਰਹੀ ਹੈ ਪਰ ਇਸ ਤਰ੍ਹਾਂ ਨਾਲ ਡਰੋਨ ਦੀ ਮੂਵਮੈਂਟ, ਜਿਸ ਵਿਚ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਰੁੱਕਣ ਦਾ ਨਾਂ ਨਹੀਂ ਲੈ ਰਹੀ ਹੈ। ਉਸ ਨੂੰ ਦੇਖਦੇ ਹੋਏ ਸਾਰੇ ਕੇਂਦਰ ਅਤੇ ਸਟੇਟ ਦੀਆਂ ਸੁਰੱਖਿਆ ਏਜੰਸੀਆਂ ਨੂੰ ਮਿਲ ਕੇ ਸਾਂਝੇ ਆਪ੍ਰੇਸ਼ਨ ਚਲਾਉਣ ਦੀ ਲੋੜ ਹੈ ਅਤੇ ਬਾਰ-ਬਾਰ ਜਿਨ੍ਹਾਂ 13 ਦੇ 14 ਪਿੰਡਾਂ ਵਿਚ ਡਰੋਨ ਦੀ ਮੂਵਮੈਂਟ ਦੇਖੀ ਜਾ ਰਹੀ ਹੈ, ਉਥੇ ਇਕ ਵੱਡਾ ਸਰਚ ਆਪ੍ਰੇਸ਼ਨ ਚਲਾਉਣ ਦੀ ਲੋੜ ਹੈ ਅਤੇ ਖਾਸ ਤੌਰ ’ਤੇ ਰਾਤ ਦੇ ਸਮੇਂ ਵਿਚ ਨਾਕਾਬੰਦੀ ਕਰ ਅਤੇ ਸਰਚ ਆਪ੍ਰੇਸ਼ਨ ਚਲਾਉਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ, ਜੋ ਦੇਸ਼ ਦੇ ਨਾਲ ਗੱਦਾਰੀ ਕਰ ਰਹੇ ਹਨ। ਇਨ੍ਹਾਂ ਗਿਣੇ-ਚੁਣੇ ਪਿੰਡਾਂ ਦੀ ਗੱਲ ਕਰੀਏ ਤਾਂ ਇਹ ਅਜਿਹੇ ਪਿੰਡ ਹਨ, ਜੋ ਕਾਫੀ ਗਿਣਤੀ ਵਿਚ ਆਬਾਦੀ ਐੱਨ. ਡੀ. ਪੀ. ਐੱਸ. ਕੇਸਾਂ ਦੇ ਮਾਮਲੇ ਵਿਚ ਜੇਲਾਂ ਦੇ ਅੰਦਰ ਹੈ।
ਹਵੇਲੀਆਂ ਪਿੰਡ ’ਚ 7 ਫੁੱਟ ਦਾ ਡਰੋਨ ਮਿਲਣਾ ਖਤਰਨਾਕ ਸੰਕੇਤ
ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਹਵੇਲੀਆਂ ਪਿੰਡ ਜੋ ਸਮੱਗਲਿੰਗ ਦੇ ਮਾਮਲੇ ਵਿਚ ਸਾਰਿਆਂ ਤੋਂ ਸ਼ੁਰੂਆਤੀ ਪਿੰਡਾਂ ਵਿਚੋਂ ਇਕ ਹੈ ਅਤੇ ਇਥੇ ਕਾਫੀ ਗਿਣਤੀ ਵਿਚ ਅਜਿਹੇ ਘਰ ਹਨ, ਜਿਥੋਂ ਦੇ ਨਿਵਾਸੀ ਹੈਰੋਇਨ ਸਮੱਗਲਿੰਗ, ਹਥਿਆਰਾਂ ਦੀ ਸਮੱਗਲਿੰਗ, ਸੋਨੇ ਦੀ ਸਮੱਗਲਿੰਗ ਦੇ ਮਾਮਲੇ ਵਿਚ ਜੇਲਾਂ ਵਿਚ ਕੈਦ ਹਨ। ਇਨ੍ਹਾਂ ਵਿਚ ਹੈਰੋਇਨ ਸਮੱਗਲਿੰਗ ਦਾ ਪ੍ਰਮੁੱਖ ਸਰਗਣਾ ਬਲਵਿੰਦਰ ਸਿੰਘ ਉਰਫ ਬਿੱਲਾ ਸਰਪੰਚ ਦਾ ਨਾਂ ਸਾਰਿਆਂ ਤੋਂ ਪਹਿਲਾਂ ਆਉਂਦਾ ਹੈ। ਬਿੱਲਾ ਇਸ ਸਮੇਂ ਆਸਾਮ ਦੀ ਡਿਬਰੁਗੜ੍ਹ ਜੇਲ ਵਿਚ ਬੰਦ ਹੈ ਪਰ ਇਸ ਪਿੰਡ ਵਿਚ ਹਾਲ ਹੀ ਵਿਚ 7 ਫੁੱਟ ਲੰਬਾ ਡਰੋਨ, ਜੋ ਕਿ ਇਕ ਡਿੱਚ ਵਿਚ ਪਿਆ ਹੋਇਆ ਸੀ, ਦੇ ਮਿਲਣ ਤੋਂ ਬਾਅਦ ਖਤਰਨਾਕ ਸੰਕੇਤ ਮਿਲ ਰਹੇ ਹਨ। ਅਜਿਹੇ ਪਿੰਡ ਜੋ ਹੈਰੋਇਨ ਸਮੱਗਲਿੰਗ ਦੇ ਮਾਮਲਿਆਂ ਵਿਚ ਸਾਰਿਆਂ ਤੋਂ ਜ਼ਿਆਦਾ ਬਦਨਾਮ ਹਨ, ਉਨ੍ਹਾਂ ਪਿੰਡ ਵਿਚ ਹੀ ਜੇਕਰ ਸੱਤ-ਸੱਤ ਫੁੱਟ ਦੇ ਡਰੋਨ ਉੱਡ ਰਹੇ ਹਨ ਤਾਂ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਸਰਹੱਦੀ ਪਿੰਡਾਂ ਵਿਚ ਕਿਸ ਤਰ੍ਹਾਂ ਦੇ ਹਾਲਾਤ ਹਨ।
