ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਉਮਾ ਗੁਰਬਖਸ਼ ਸਿੰਘ ਦਾ ਦਿਹਾਂਤ
Saturday, May 23, 2020 - 04:05 PM (IST)

ਅੰਮ੍ਰਿਤਸਰ (ਸਤਨਾਮ) : ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੀ ਉਮਾ ਗੁਰਬਖਸ਼ ਸਿੰਘ ਸਪੁੱਤਰੀ ਪ੍ਰਸਿੱਧ ਵਾਰਤਕਕਾਰ ਅਤੇ ਗਲਪਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਲਗਭਗ 93 ਵਰ੍ਹਿਆਂ ਦੇ ਸਨ ਤੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਪ੍ਰੀਤ ਨਗਰ ਵਿਖੇ ਕੀਤਾ ਗਿਆ, ਜਿਥੇ ਉਨ੍ਹਾ ਨੂੰ ਵੱਖ-ਵੱਖ ਸ਼ਖਸੀਅਤਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਉਮਾ ਜੀ ਨੇ 1939 ਵਿਚ ਆਪਣੇ ਪਿਤਾ ਗੁਰਬਖਸ਼ ਸਿੰਘ ਦਾ ਲਿਖਿਆ ਹੋਇਆ ਨਾਟਕ ਰਾਹ ਕੁਮਾਰੀ ਲਤਿਕਾ ਦੀ ਮੁੱਖ ਨਾਇਕਾ ਦਾ ਕਿਰਦਾਰ ਨਿਭਾਇਆ, ਜਿਸ ਨਾਲ ਪੰਜਾਬੀ ਰੰਗਮੰਚ ਨੂੰ ਪਹਿਲੀ ਅਭਿਨੇਤਰੀ ਮਿਲੀ।