ਅੰਮ੍ਰਿਤਸਰ ਟਰੇਨ ਹਾਦਸਾ: ਖਹਿਰਾ ਨੇ ਮੰਨੀ ਗਲਤੀ, ਜਾਣੋ ਹੋਰ ਕੀ ਕਿਹਾ?

Thursday, Oct 25, 2018 - 07:22 PM (IST)

ਅੰਮ੍ਰਿਤਸਰ ਟਰੇਨ ਹਾਦਸਾ: ਖਹਿਰਾ ਨੇ ਮੰਨੀ ਗਲਤੀ, ਜਾਣੋ ਹੋਰ ਕੀ ਕਿਹਾ?

ਸੰਗਰੂਰ— ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਛੋਟਾ-ਮੋਟਾ ਹਾਦਸੇ ਦੱਸਣ ਵਾਲੇ ਆਪਣੇ ਬਿਆਨ 'ਤੇ ਗਲਤੀ ਮੰਨ ਲਈ ਹੈ। ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਸੀ। ਇਸ ਦੇ ਨਾਲ ਹੀ ਖਹਿਰਾ ਨੇ ਇਸ ਹਾਦਸੇ ਨੂੰ ਪ੍ਰਸ਼ਾਸਨ ਦੀ ਗਲਤੀ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਸੁਖਪਾਲ ਖਹਿਰਾ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਖਹਿਰਾ ਨੇ ਅੰਮ੍ਰਿਤਸਰ ਵਾਲੇ ਹਾਦਸੇ 'ਤੇ ਬੋਲਦੇ ਹੋਏ ਕਿਹਾ ਕਿ ਸੀ ਕਿ ਅਜਿਹੇ ਛੋਟੇ-ਮੋਟੇ ਹਾਦਸੇ ਤਾਂ ਰੋਜ਼ ਹੁੰਦੇ ਰਹਿੰਦੇ ਹਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਸ ਬਿਆਨ 'ਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਦੇ ਇਸ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ । 
ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ ਰਾਵਣ ਦਹਿਨ ਕਰਕੇ ਜੌੜਾ ਫਾਟਕ 'ਤੇ ਕਈ ਲੋਕ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ 'ਚ ਹੁਣ ਤੱਕ 60 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੋਈ ਲੋਕ ਜ਼ਖਮੀ ਹੋ ਗਏ ਸਨ। 


Related News