ਟੈਕਸੀ ਡਰਾਈਵਰਾਂ ਨੇ ਫੂਕਿਆ ਦਿੱਲੀ ਪੁਲਸ ਦਾ ਪੁਤਲਾ
Saturday, Jun 22, 2019 - 02:37 PM (IST)

ਅੰਮ੍ਰਿਤਸਰ (ਗੁਰਪ੍ਰੀਤ) : ਦਿੱਲੀ ਪੁਲਸ ਵਲੋਂ ਟੈਕਸੀ ਡਰਾਈਵਰ ਪਿਓ-ਪੁੱਤ ਨਾਲ ਕੀਤੀ ਗਈ ਕੁੱਟਮਾਰ ਦੇ ਵਿਰੋਧ 'ਚ ਗੁਰੂ ਨਗਰੀ ਦੀ ਟੈਕਸੀ ਡਰਾਈਵਰ ਯੂਨੀਅਨ ਨੇ ਹਾਲ ਗੇਟ 'ਚ ਪ੍ਰਦਰਸ਼ਨ ਕੀਤਾ। ਦਿੱਲੀ ਪੁਲਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਟੈਕਸੀ ਡਰਾਈਵਰਾਂ ਨੇ ਦਿੱਲੀ ਪੁਲਸ ਦਾ ਪੁਤਲਾ ਫੂਕਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ 'ਚ ਕਿਸੇ ਵੀ ਚਾਲਕ ਨਾਲ ਬੁਰਾ ਵਿਵਹਾਰ ਨਹੀਂ ਹੋਣਾ ਚਾਹੀਦਾ ਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਸੂਬੇ 'ਚ ਟੈਕਸੀ ਡਰਾਈਵਰਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।