ਬੰਦ ਕਮਰੇ 'ਚ ਹੋਈ ਸੁਖਬੀਰ ਬਾਦਲ ਅਤੇ ਰਤਨ ਅਜਨਾਲਾ ਵਿਚਕਾਰ ਮੀਟਿੰਗ
Thursday, Feb 13, 2020 - 08:05 AM (IST)

ਅਜਨਾਲਾ (ਬਾਠ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੰਸਥਾਪਕ ਆਗੂ ਅਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੂੰ ਮਨਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਪੁੱਜੇ ਹਨ। ਇਸ ਮੌਕੇ ਉਨ੍ਹਾਂ ਵਲੋਂ ਅਜਨਾਲਾ ਪਿਓ-ਪੁੱਤ ਨਾਲ ਇਕ ਬੰਦ ਕਮਰੇ 'ਚ ਤਕਰੀਬਨ 50 ਮਿੰਟ ਤੱਕ ਮੀਟਿੰਗ ਕੀਤੀ ਗਈ।