ਲੰਗਾਹ ਦੀ ਮੁਆਫੀ ਖਿਲਾਫ ਉਤਰੀ ਸਿੱਖ ਸੰਗਤ, ਕੀਤਾ ਪ੍ਰਦਰਸ਼ਨ

Friday, Oct 18, 2019 - 01:45 PM (IST)

ਲੰਗਾਹ ਦੀ ਮੁਆਫੀ ਖਿਲਾਫ ਉਤਰੀ ਸਿੱਖ ਸੰਗਤ, ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ (ਸੁਮਿਤ ਖੰਨਾ) : ਅਸ਼ਲੀਲ ਵੀਡੀਓ ਮਾਮਲੇ 'ਚ ਪੰਥ 'ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ ਮੁੜ ਸਿੱਖ ਕੌਮ 'ਚ ਵਾਪਸ ਲੈਣ ਦੇ ਮੁੱਦੇ 'ਤੇ ਵਿਵਾਦ ਪੈਦਾ ਹੋ ਗਿਆ ਹੈ। ਲੰਗਾਹ ਦੇ ਮਾਮਲੇ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਖਿਲਾਫ ਪੰਜਾਬ ਦੇ ਸਿੱਖ ਇਕਜੁੱਟ ਹੋ ਗਏ ਹਨ। ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਸਿੱਖਾਂ ਨੇ ਹੱਥਾਂ 'ਚ ਲੰਗਾਹ ਵਿਰੋਧੀ ਤਖਤੀਆਂ ਫੜ ਤੇ ਕਾਲੇ ਚੋਲੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਲੰਗਾਹ ਨੂੰ ਕਿਸੇ ਕੀਮਤ 'ਤੇ ਪੰਥ 'ਚ ਵਾਪਸ ਨਾ ਲਿਆ ਜਾਵੇ। ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਜਸਪਾਲ ਸਿੰਘ ਨੇ ਮੰਗ ਪੱਤਰ ਲੈਂਦੇ ਹੋਏ ਸਿੰਘ ਸਾਹਿਬ ਵਲੋਂ ਇਸ 'ਤੇ ਵਿਚਾਰ ਕੀਤੇ ਜਾਣ ਦੀ ਗੱਲ ਕਹੀ।
PunjabKesariਦੱਸ ਦੇਈਏ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੁਝ ਸਜ਼ਾਯਾਫਤਾ ਸਿੱਖਾਂ ਨੂੰ ਮੁਆਫੀ ਦੇਣ ਦੀ ਗੱਲ ਕਹੀ ਗਈ ਸੀ, ਜਿਸਤੋਂ ਬਾਅਦ ਅਸ਼ੀਲਲ ਵੀਡੀਓ ਮਾਮਲੇ 'ਚ ਫਸੇ ਸੁੱਚਾ ਲੰਗਾਹ ਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਚੱਡਾ ਨੇ ਮੁਆਫੀ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਦਰਖਾਸਤ ਕੀਤੀ ਸੀ। ਪਰ ਲੰਗਾਹ ਖਿਲਾਫ ਸਿੱਖਾਂ ਦੇ ਇਸ ਪ੍ਰਦਰਸ਼ਨ ਨੇ ਲੰਗਾਹ ਦੀ ਪੰਥ 'ਚ ਵਾਪਸੀ ਦੀ ਉਮੀਦ ਨੂੰ ਕਾਫੀ ਘੱਟ ਕਰ ਦਿੱਤਾ ਹੈ।


author

Baljeet Kaur

Content Editor

Related News