ਵਿਦਿਆ ਬਾਲਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ
Thursday, Apr 18, 2019 - 12:48 PM (IST)

ਅੰਮ੍ਰਿਤਸਰ (ਅਣਜਾਣ) : ਹਿੰਦੀ ਫਿਲਮਾਂ ਦੀ ਪ੍ਰਸਿੱਧ ਹੀਰੋਇਨ ਵਿਦਿਆ ਬਾਲਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਦੁਪਹਿਰ 2 ਤੋਂ ਰਾਤ 8 ਵਜੇ ਤੱਕ ਉਡੀਕ ਕਰ ਰਹੇ ਪੱਤਰਕਾਰਾਂ ਨੇ ਜਦ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਬਿਨਾਂ ਕੁਝ ਬੋਲੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਚਲੀ ਗਈ। ਜਦ ਉਹ ਆਪਣੀ ਕਾਰ 'ਚੋਂ ਉੱਤਰੀ ਤਾਂ ਲੋਕਾਂ ਦਾ ਤਾਂਤਾ ਲੱਗ ਗਿਆ। ਨਜ਼ਦੀਕ ਦੇ ਇਕ ਦੁਕਾਨਦਾਰ ਨੇ ਵਿਦਿਆ ਬਾਲਨ ਨੂੰ ਲਾਲ ਚੂੜਾ ਗਿਫ਼ਟ ਕੀਤਾ ਤੇ ਉਨ੍ਹਾਂ ਇਸ ਲਈ ਉਸ ਦਾ ਧੰਨਵਾਦ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਤੇ ਰਣਧੀਰ ਸਿੰਘ ਨੇ ਉਨ੍ਹਾਂ ਨੂੰ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ।