ਕੋਰੋਨਾ ਕਰਫ਼ਿਊ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਗਲਿਆਰੇ ਦੀਆਂ ਦੇਖੋ ਖਾਸ ਤਸਵੀਰਾਂ
Sunday, Mar 29, 2020 - 04:26 PM (IST)
ਅੰਮ੍ਰਿਤਸਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਕਹਿਰ ਦੇ ਕਾਰਨ ਸਰਕਾਰ ਵਲੋਂ ਲੋਕਾਂ ਨੂੰ ਆਪੋ-ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਅੰਮ੍ਰਿਤਸਰ ਦੇ ਸ਼ਹਿਰ ’ਚ ਵੀ ਕਰਫਿਊ ਇਸੇ ਤਰ੍ਹਾਂ ਜਾਰੀ ਹੈ, ਜਿਸ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਪਹਿਲੇ ਦਿਨਾਂ ਨਾਲੋ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲ ਰਹੀ ਹੈ। ‘ਜਗਬਾਣੀ’ ਟੀ.ਵੀ ਵਲੋਂ ਅੱਜ ਪੂਰੀ ਦੁਨੀਆਂ ਨੂੰ ਕੋਰੋਨਾ ਕਰਫ਼ਿਊ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਗਲਿਆਰੇ ਦੀਆਂ ਕੁਝ ਖਾਸ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਅੰਮ੍ਰਿਤਸਰ ਚੜ੍ਹਦੇ ਪੰਜਾਬ ਦੇ ਮਾਝੇ ਖਿੱਤੇ ਦਾ ਇਕ ਸਰਹੱਦੀ ਸ਼ਹਿਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਕਰਫਿਊ ਦੇ ਕਾਰਨ ਕੁਝ ਕੁ ਸੰਗਤਾਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੀਆਂ ਹਨ। ਪਿਛਲੇ ਕਾਫੀ ਦਿਨਾਂ ਨਾਲੋਂ ਭਾਵੇਂ ਸੰਗਤਾਂ ਦੀ ਗਿਣਤੀ ਘੱਟ ਨਜ਼ਰ ਆ ਰਹੀ ਸੀ ਪਰ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲਾਂ ਨਾਲੋਂ ਥੋੜ੍ਹੀ ਜ਼ਿਆਦਾ ਸੰਗਤ ਦੇਖੀ ਗਈ। ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਵਲੋਂ ਗੁਰੂ ਘਰ ਦੇ ਦਰਸ਼ਨ-ਦੀਦਾਰ ਕਰਨ ਉਪਰੰਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੇਵਾ ਕੀਤੀ ਜਾ ਰਹੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲੀਆਰੇ ਦੀਆਂ ਕੁਝ ਖਾਸ ਤਸਵੀਰਾਂ...
ਕਰਫਿਊ ਦੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਦ੍ਰਿਸ਼
ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਵੇਸ਼ ਦੁਆਰ
ਗੁਰਦੁਆਰਾ ਸਾਹਿਬ ਦਾ ਲੰਗਰ ਹਾਲ
ਸਰਾਂ ਦਾ ਬਾਹਰੀ ਦ੍ਰਿਸ਼
ਕਰਫਿਊ ਕਾਰਨ ਗੁਰੂ ਘਰ ’ਚ ਪਈ ਸੁੰਨ
ਕਰਫਿਊ ਕਰਕੇ ਸੰਗਤ ਨਾ ਆਉਣ ਕਾਰਨ ਖਾਲੀ ਨਜ਼ਰ ਆ ਰਿਹਾ ਮੁੱਖ ਦੁਆਰ
ਕਰਫਿਊ ਦੌਰਾਨ ਪਵਿੱਤਰ ਸਰੋਵਰ ਦੀ ਸਾਫ-ਸਫਾਈ ਕਰਦੇ ਹੋਏ ਸੇਵਾਦਾਰ
ਮੁੱਖ ਪਾਰਕਿੰਗ
ਕਰਫਿਊ ਦੌਰਾਨ ਗੁਰੂ ਘਰ ’ਚ ਦਿਖਾਈ ਦਿੱਤੀ ਕੁਝ ਕੁ ਸੰਗਤ
ਹੈਰੀਟੇਜ ਗਲਿਆਰਾ ਸੁੰਨ ਪਸਰਿਆ