ਲੰਬੇ ਸਮੇਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ

Thursday, Jul 09, 2020 - 09:50 AM (IST)

ਲੰਬੇ ਸਮੇਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ

ਅੰਮ੍ਰਿਤਸਰ (ਅਨਜਾਣ) : ਕੋਰੋਨਾ ਲਾਗ ਦੇ ਚੱਲਦਿਆਂ ਲੰਬੇ ਸਮੇਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਲੱਗਦੀਆਂ ਨਜ਼ਰ ਆਈਆਂ। ਭਾਵੇਂ ਸੰਗਤ ਪਹਿਲਾਂ ਜਿੰਨੀ ਨਹੀਂ ਰਹੀ ਪਰ ਫੇਰ ਵੀ ਬੀਤੇ ਦਿਨ ਸੰਗਤਾਂ ਭਾਰੀ ਗਿਣਤੀ 'ਚ ਪੁੱਜੀਆਂ। ਸੰਗਤਾਂ ਦੀ ਲਾਈਨ ਦਰਸ਼ਨੀ ਡਿਓੜੀ ਦੇ ਮੁਖ ਦੁਆਰ ਤੋਂ ਬਾਹਰ ਤੱਕ ਦੇਖੀ ਗਈ। ਦੂਸਰੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਵਲੋਂ ਪੂਰਾ ਇਹਤਿਆਦ ਵਰਤਦੇ ਹੋਏ ਬਾਂਸ ਲਗਾ ਕੇ ਤੇ ਫਾਸਲਾ ਰੱਖ ਕੇ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ-ਦੀਦਾਰੇ ਕਰਵਾਏ ਗਏ। ਜੋ ਸੰਗਤਾਂ ਦਰਸ਼ਨ ਕਰ ਲੈਂਦੀਆਂ ਉਨ੍ਹਾਂ ਨੂੰ ਸੇਵਾਦਾਰਾਂ ਵਲੋਂ ਬਾਹਰ ਜਾਣ ਲਈ ਬੇਨਤੀ ਕਰਦਿਆਂ ਦੇਖਿਆ ਗਿਆ ਤਾਂ ਜੋ ਦੂਸਰੀਆਂ ਸੰਗਤਾਂ ਵੀ ਫਾਸਲਾ ਰੱਖਦਿਆਂ ਦਰਸ਼ਨ-ਦੀਦਾਰੇ ਕਰ ਸਕਣ। ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਸੰਗਤਾਂ ਤੇ ਸੇਵਾਦਾਰਾਂ ਨੇ ਰਲ ਮਿਲ ਕੇ ਸੰਭਾਲੀ। ਭਰ ਗਰਮੀ 'ਚ ਆਈਆਂ ਸੰਗਤਾਂ ਨੇ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਸੰਗਤਾਂ ਨੇ ਪਰਿਕਰਮਾ ਦੇ ਇਸ਼ਨਾਨ ਦੇ ਇਲਾਵਾ, ਠੰਢੇ ਮਿੱਠੇ ਜਲ ਦੀ ਛਬੀਲ਼ 'ਤੇ ਸੇਵਾ ਕੀਤੀ ਤੇ ਜਲ ਛਕੇ, ਜੋੜੇ ਘਰ ਸੇਵਾ ਕੀਤੀ ਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਲੰਗਰ ਤਿਆਰ ਕਰਨ ਦੀ ਸੇਵਾ ਕਰਦਿਆਂ ਸੰਗਤਾਂ ਨੇ ਵੱਡੀ ਤਾਦਾਦ 'ਚ ਲੰਗਰ ਛੱਕਿਆ ਤੇ ਤ੍ਰਿਪਤ ਹੋਈਆਂ।

ਇਹ ਵੀ ਪੜ੍ਹੋਂ : ਕਾਨਪੁਰ ਐਂਨਕਾਊਂਟਰ: UP ਪੁਲਸ ਨੂੰ ਮਿਲੀ ਵੱਡੀ ਸਫਲਤਾ, ਵਿਕਾਸ ਦੂਬੇ ਦੇ ਦੋ ਹੋਰ ਸਾਥੀ ਢੇਰ

PunjabKesariਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ ਮੁਖ ਵਾਕ ਦੀ ਕਥਾ 
ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋਏ ਮੁਖ ਵਾਕ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਧਨਾਸਰੀ ਮਹਲਾ ਪਹਿਲਾ 'ਚ ਉਚਾਰਣ ਕੀਤੇ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 661 ਤੇ ਸੁਭਾਏਮਾਨ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਕਥਾ ਵਾਚਕ ਨੇ ਕਿਹਾ ਕਿ ਸਿਫ਼ਤ ਸਲਾਹ ਦੀ ਬਾਣੀ ਵਿਸਾਰਿਆਂ ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ ਫਿਰ ਭੀ ਹੋਰ ਹੋਰ ਵਿਕਾਰਾਂ ਵਿਚ ਖੁਆਰ ਹੁੰਦੀ ਹੈ। ਜਿਸ ਸਰੀਰ 'ਚ ਭਾਵ ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ• ਦੇ ਰੋਗ ਵਾਲਾ ਬੰਦਾ। ਕਥਾ ਵਾਚਕ ਵੱਲੋਂ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ ਗਿਆ।
 


author

Baljeet Kaur

Content Editor

Related News