ਜਥੇਦਾਰ ਹਰਪ੍ਰੀਤ ਸਿੰਘ ਨੇ RSS ਨੂੰ ਬੈਨ ਕਰਨ ਦੀ ਕੀਤੀ ਮੰਗ

Tuesday, Oct 15, 2019 - 03:03 PM (IST)

ਜਥੇਦਾਰ ਹਰਪ੍ਰੀਤ ਸਿੰਘ ਨੇ RSS ਨੂੰ ਬੈਨ ਕਰਨ ਦੀ ਕੀਤੀ ਮੰਗ

ਅੰਮ੍ਰਿਤਸਰ (ਵੈੱਬ ਡੈਸਕ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ‘ਤੇ ਬੈਨ ਲਾਉਣ ਦੀ ਮੰਗ ਕੀਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਰ.ਐੱਸ.ਐੱਸ. ਨੂੰ ਆਜ਼ਾਦ ਰੂਪ ਨਾਲ ਚੱਲਣ ਦੀ ਮਨਜ਼ੂਰੀ ਦੇਣਾ ਦੇਸ਼ ਨੂੰ ਤੋੜਨ ਵਾਂਗ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਆਰ.ਐੱਸ.ਐੱਸ. ਜੋ ਕੰਮ ਕਰ ਰਿਹਾ ਹੈ, ਉਹ ਦੇਸ਼ 'ਚ ਵੰਡ ਪੈਦਾ ਕਰ ਰਿਹਾ ਹੈ। ਆਰ.ਐਸ.ਐਸ. ਨੇਤਾਵਾਂ ਦੇ ਬਿਆਨ ਦੇਸ਼ ਹਿੱਤ 'ਚ ਨਹੀਂ ਹਨ।”ਇਸ ਲਈ ਕੇਂਦਰ ਸਰਕਾਰ ਨੂੰ ਆਰ.ਐੱਸ.ਐੱਸ. 'ਤੇ ਨਕੇਲ ਕਸਣੀ ਚਾਹੀਦੀ ਹੈ।

ਦੱਸ ਦਈਏ ਕਿ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ 12 ਤਰੀਕ ਨੂੰ ਭਾਰਤ 'ਹਿੰਦੂ ਰਾਸ਼ਟਰ' ਦੀ ਗੱਲ ਕਹੀ ਸੀ। ਇਸ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਿਆਨ ਦੇਸ਼ ਨੂੰ ਤੋੜਨ ਵਾਲਾ ਹੈ। ਭਾਗਵਤ ਨੇ ਕਿਹਾ ਸੀ, ਯਹੁਦੀ ਮਾਰੇ-ਮਾਰੇ ਫਿਰਦੇ ਸੀ, ਭਾਰਤ ਇਕੱਲਾ ਦੇਸ਼ ਹੈ ਜਿੱਥੇ ਉਨ੍ਹਾਂ ਨੂੰ ਸਹਾਰਾ ਮਿਲਿਆ ਹੈ। ਪਾਰਸੀਆਂ ਦੀ ਪੂਜਾ ਅਤੇ ਉਨ੍ਹਾਂ ਦਾ ਧਰਮ ਸੁਰੱਖਿਅਤ ਸਿਰਫ ਭਾਰਤ 'ਚ ਹੈ। ਦੁਨੀਆ 'ਚ ਸਭ ਤੋਂ ਜ਼ਿਆਦਾ ਸੁਖੀ ਮੁਸਲਮਾਨ ਭਾਰਤ 'ਚ ਹੀ ਮਿਲਣਗੇ। ਇਹ ਕਿਉਂ ਹੈ? ਕਿਉਂਕਿ ਅਸੀਂ ਹਿੰਦੂ ਹਾਂ।


author

cherry

Content Editor

Related News